ਹਜ਼ੂਰੀ ਰਾਗੀ ਭਾਈ ਜਰਨੈਲ ਸਿੰਘ (ਕੋਹਾੜਕਾ) ਦੇ ਜੱਥੇ ਨੂੰ ਗੁਰਦੁਆਰਾ ਸਾਹਿਬ ਬ੍ਰਿਸਬੇਨ ਤੋਂ ਮਿਲੀ ਵਿਦਾਇਗੀ

0
8

ਬ੍ਰਿਸਬੇਨ : ਐਤਵਾਰ ਗੁਰਦੁਆਰਾ ਸਾਹਿਬ ਬ੍ਰਿਸਬੇਨ ਤੋਂ ਭਾਈ ਜਰਨੈਲ ਸਿੰਘ ਕੋਹਾੜਕਾ (ਹਜੂਰੀ ਰਾਗੀ-ਜਥਾ, ਸ਼੍ਰੀ ਦਰਬਾਰ ਸਾਹਿਬ) ਭਾਈ ਹਰਦੀਪ ਸਿੰਘ ਕੋਹਾੜਕਾ (ਸਹਾਇਕ ਰਾਗੀ) ਭਾਈ ਜੁਗਰਾਜ ਸਿੰਘ (ਤਬਲਾ ਵਾਦਕ) ਕੀਰਤਨ ਸੇਵਾ ਨਿਭਾਉਣ ਉਪਰੰਤ ਗੁਰੂ-ਘਰ ਦੀ ਪ੍ਰਬੰਧਕ ਕਮੇਟੀ ਨੇ ਜੱਥੇ ਨੂੰ ਵਿਦਾਇਗੀ ਦਿੱਤੀ।

ਭਾਈ ਜਰਨੈਲ ਸਿੰਘ ਕੋਹਾੜਕਾ (ਹਜੂਰੀ ਰਾਗੀ-ਜਥਾ,ਸ਼੍ਰੀ ਦਰਬਾਰ ਸਾਹਿਬ) ਦਾ ਜਥਾ ਪਿਛਲੇ 3 ਮਹੀਨਿਆਂ ਤੋਂ ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿਖੇ ਕੀਰਤਨ-ਸੇਵਾ ਨਿਭਾ ਰਹੇ ਸਨ। ਗੁਰਦੁਆਰਾ ਸਾਹਿਬ ਬ੍ਰਿਸਬੇਨ ਦੀ ਪ੍ਰਬਧੰਕ ਕਮੇਟੀ ਵਲੌਂ ਜਥੇ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇਕੇ ਸਨਮਾਨਿਤ ਕਿੱਤਾ ਗਿਆ। ਇਸ ਮੌਕੇ ਗੁਰਦੁਆਰੇ ਦੇ ਪ੍ਰਬੰਦਕ ਮੌਜੂਦ ਸਨ। ਇਸ ਮੌਕੇ ਭਾਈ ਜਰਨੈਲ ਸਿੰਘ ਕੋਹਾੜਕਾ (ਹਜੂਰੀ ਰਾਗੀ) ਨੇ ਬ੍ਰਿਸਬੇਨ ਦਿਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਕਿਹਾ।