ਡਾਕਟਰ ਤੋਂ ਲਈ ਅਪੁਆਇੰਟਮੈਂਟ ਬਿਨਾਂ ਕਿਸੇ ਕਾਰਨ ਕੀਤੀ ਰੱਦ ਤਾਂ ਲੱਗੇਗਾ ਜੁਰਮਾਨਾ, ਇਸ ਦੇਸ਼ ‘ਚ ਮਰੀਜ਼ਾਂ ਲਈ ਬਣਿਆ ਕਾਨੂੰਨ

0
9

ਪੈਰਿਸ : ਅਸੀਂ ਤੇ ਤੁਸੀਂ ਕਈ ਵਾਰ ਆਪਣੀ ਹੈਲਥ ਨੂੰ ਲੈ ਕੇ ਡਾਕਟਰ ਨੂੰ ਮਿਲਣ ਲਈ ਪਹਿਲਾਂ ਹੀ ਅਪਾਇੰਟਮੈਂਟ ਲੈ ਲੈਂਦੇ ਹਾਂ ਤਾਂ ਜੋ ਸਾਨੂੰ ਡਾਕਟਰ ਕੋਲ ਜਾਣ ਤੋਂ ਬਾਅਦ ਲੰਬੀਆਂ ਕਤਾਰਾਂ ‘ਚ ਨਾ ਖੜ੍ਹਨਾ ਪਵੇ। ਕਈ ਵਾਰ ਕਿਸੇ ਹੋਰ ਕੰਮ ਦੀ ਵਜ੍ਹਾ ਨਾਲ ਅਸੀਂ ਲਈ ਹੋਈ ਅਪੁਆਇੰਟਮੈਂਟ ਕੈਂਸਲ ਕਰਨ ਲਈ ਮਜਬੂਰ ਹੋ ਜਾਂਦੇ ਹਾਂ ਤੇ ਕਈ ਵਾਰ ਹੋਰ ਕਾਰਨਾਂ ਕਰਕੇ ਅਸੀਂ ਡਾਕਟਰ ਕੋਲ ਨਹੀਂ ਪਹੁੰਚ ਪਾਉਂਦੇ।

ਅਜਿਹਾ ਕਰਨਾ ਸ਼ਾਇਦ ਭਾਰਤ ਜਾਂ ਬਹੁਤੇ ਦੇਸ਼ਾਂ ਵਿਚ ਆਮ ਗੱਲ ਹੋਵੇ ਪਰ ਫਰਾਂਸ ਇਸ ਨੂੰ ਲੈ ਕੇ ਇਕ ਨਵਾਂ ਕਾਨੂੰਨ ਲਿਆਉਣ ਵਾਲਾ ਹੈ ਜਿਸ ਵਿਚ ਅਪੁਆਇੰਟਮੈਂਟ ਲੈ ਕੇ ਡਾਕਟਰ ਕੋਲ ਨਾ ਜਾਣ ‘ਤੇ ਤੁਹਾਨੂੰ ਜੁਰਮਾਨਾ ਦੇਣਾ ਪੈ ਸਕਦਾ ਹੈ। ਫਰਾਂਸ ‘ਚ ਹੁਣ ਜੇਕਰ ਤੁਸੀਂ ਡਾਕਟਰ ਤੋਂ ਅਪੁਆਇੰਟਮੈਂਟ ਲੈ ਲਈ ਹੈ ਤੇ ਤੁਹਾਡੇ ਕੋਲ ਡਾਕਟਰ ਦੀ ਅਪੁਆਇੰਟਮੈਂਟ ਕੈਂਸਰ ਕਰਨ ਪਿੱਛੇ ਕੋਈ ਖਾਸ ਕਾਰਨ ਨਹੀਂ ਹੈ ਤਾਂ ਤੁਹਾਡੇ ‘ਤੇ 5 ਯੂਰੋ ਦਾ ਜੁਰਮਾਨਾ ਲੱਗ ਸਕਦਾ ਹੈ।

ਫਰਾਂਸ ਸਰਕਾਰ ਅਗਲੇ ਸਾਲ ਜਨਵਰੀ ਤੋਂ ਇਹ ਕਦਮ ਚੁੱਕਣ ਜਾ ਰਹੀ ਹੈ।ਫਰਾਂਸ ‘ਚ ਢਹਿ-ਢੇਰੀ ਹੋ ਰਹੀ ਸਿਹਤ ਸੇਵਾ, ਸਟਾਫ ਦੀ ਕਮੀ ਤੇ ਡਾਕਟਰਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਫਰਾਂਸ ਦੇ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਨੇ ਰੱਖਿਆ ਪ੍ਰਸਤਾਵ

ਫਰਾਂਸ ਦੇ ਪ੍ਰਧਾਨ ਮੰਤਰੀ ਗੈਬਰੀਅਲ ਅਟਾਲ ਨੇ ਮੁਲਾਜ਼ਮਾਂ ਦੀ ਘਾਟ, ਵਧਦੀ ਲਾਗਤ ਤੇ ਵਧਦੀ ਮੰਗ ਕਾਰਨ ਖਸਤਾਹਾਲ ਹੋ ਰਹੀਆਂ ਸਿਹਤ ਸੇਵਾਵਾਂ ਨੂੰ ਬੜ੍ਹਾਵਾ ਦੇਣ ਲਈ ਮਰੀਜ਼ਾਂ ‘ਤੇ 5 ਯੂਰੀ ਜੁਰਮਾਨੇ ਦਾ ਐਲਾਨ ਕੀਤਾ ਹੈ। ਪੀਐੱਮ ਨੇ ਦੱਸਿਆ ਕਿ 7 ਕਰੋੜ ਨੂੰ ਆਬਾਦੀ ਵਾਲੇ ਦੇਸ਼ ਵਿਚ ਹਰ ਸਾਲ 2.7 ਕਰੋੜ ਲੋਕ ਸਮਾਂ ਲੈ ਕੇ ਵੀ ਦਿਖਾਉਣ ਨਹੀਂ ਜਾਂਦੇ। ਉਨ੍ਹਾਂ ਕਿਹਾ, ‘ਅਸੀਂ ਇਸ ਨੂੰ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦੇ ਸਕਦੇ।’