ਦਿਲਜੀਤ ਨੇ ਕਰੀਨਾ ਨੂੰ ਕਿਹਾ, ‘ਤੇਰਾ ਨੀ ਮੈਂ ਲਵਰ’

0
17

ਮੁੰਬਈ-ਪੰਜਾਬੀ ਫ਼ਨਕਾਰ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ‘ਤੇ ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਪ੍ਰਤੀ ਆਪਣੇ ਸਨੇਹ ਦਾ ਇਜ਼ਹਾਰ ਕੀਤਾ ਹੈ। ਦਿਲਜੀਤ ਫ਼ਿਲਮ ‘ਕਰਿਊ‘ ਵਿੱਚ ਕਰੀਨਾ ਕਪੂਰ ਨਾਲ ਦਿਖਾਈ ਦੇਵੇਗਾ। ਦਿਲਜੀਤ ਨੇ ਹਾਲ ਹੀ ‘ਚ ਫਿਲਮ ਵਿਚਲੀਆਂ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਦਿਲਜੀਤ ਨੇ ਭੂਰੇ ਰੰਗ ਦੀ ਕਢਾਈ ਵਾਲੀ ਸ਼ਰਟ ਜਦਕਿ ਕਰੀਨਾ ਨੇ ਲਾਲ ਰੰਗ ਦੀ ਪੁਸ਼ਾਕ ਪਹਿਨੀ ਹੋਈ ਹੈ। ਇਹ ਤਸਵੀਰਾਂ ਇਸ ਫਿਲਮ ਦੇ ਗੀਤ ‘ਨੈਨਾ‘ ਦੀਆਂ ਹਨ ਜਿਸ ਦਾ ਨਿਰਦੇਸ਼ਨ ਰਾਜੇਸ਼ ਕ੍ਰਿਸ਼ਨਨ ਨੇ ਕੀਤਾ ਹੈ। ਇਨ੍ਹਾਂ ਤਸਵੀਰਾਂ ਨਾਲ ਗਾਇਕ ਨੇ ਕਰੀਨਾ ਨੂੰ ਕਿਹਾ ਹੈ, ‘ਤੇਰਾ ਨੀ ਮੈਂ ਲਵਰ‘।