ਅੰਬਾਨੀ ਦੀ ਪਾਰਟੀ ’ਚ ਇਕੱਠੇ ਡਾਂਸ ਕਰਨ ਲਈ ਸ਼ਾਹਰੁਖ, ਸਲਮਾਨ ਅਤੇ ਆਮਿਰ ਨੇ ਨਹੀਂ ਲਈ ਕੋਈ ‘ਫ਼ੀਸ’

0
13

ਨਵੀਂ ਦਿੱਲੀ-ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪਰਫਾਰਮ ਕੀਤਾ। ਇਨ੍ਹਾਂ ‘ਚ ਸਭ ਤੋਂ ਵੱਡੀ ਖਾਸੀਅਤ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਆਮਿਰ ਖਾਨ ਦਾ ਡਾਂਸ ਸੀ। ਤਿੰਨਾਂ ਖਾਨਾਂ ਨੂੰ ਸਟੇਜ ‘ਤੇ ਇਕੱਠੇ ਦੇਖਣਾ ਕਿਸੇ ਹੈਰਾਨੀ ਤੋਂ ਘੱਟ ਨਹੀਂ ਸੀ। ਸ਼ਾਹਰੁਖ, ਸਲਮਾਨ ਅਤੇ ਆਮਿਰ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਿੰਨਾਂ ਨੇ ਅੰਬਾਨੀ ਦੀ ਪਾਰਟੀ ‘ਚ ਡਾਂਸ ਕਰਨ ਲਈ ਭਾਰੀ ਫੀਸ ਵਸੂਲੀ ਹੈ। ਸੋਸ਼ਲ ਮੀਡੀਆ ‘ਤੇ ਤਿੰਨੋਂ ਖਾਨ ਦੇ ਡਾਂਸ ਦੀ ਚਰਚਾ ਹੈ। ਇਸ ਦੌਰਾਨ, ਹੁਣ ਅੰਬਾਨੀ ਦੇ ਸਮਾਗਮ ਦੀ ਫੀਸ ਨੂੰ ਲੈ ਕੇ ਇੱਕ ਅਪਡੇਟ ਆਇਆ ਹੈ, ਜੋ ਹੈਰਾਨ ਕਰਨ ਵਾਲਾ ਹੈ। ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਆਮਿਰ ਖਾਨ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਸਿਤਾਰੇ ਹਨ। ਉਹ ਫਿਲਮ ਕਰਨ ਲਈ ਮੋਟੀ ਫੀਸ ਲੈਂਦੇ ਹਨ। ਇੱਕ ਵਾਰ ਸ਼ਾਹਰੁਖ ਖਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਕੋਈ ਤਿੰਨਾਂ ਖਾਨਾਂ ਨੂੰ ਇਕੱਠੇ ਲਿਆਉਣ ਬਾਰੇ ਸੋਚੇਗਾ ਤਾਂ ਉਸ ਦੇ ਕੱਪੜੇ ਵੇਚ ਦਿੱਤੇ ਜਾਣਗੇ। ਇਸ ਦੇ ਨਾਲ ਹੀ ਅੰਬਾਨੀ ਦੀ ਪਾਰਟੀ ਨੂੰ ਲੈ ਕੇ ‘ਟਾਈਮਜ਼ ਨਾਓ‘ ਦੀ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਤਿੰਨਾਂ ਖਾਨਾਂ ਨੇ ਇਕ ਰੁਪਿਆ ਵੀ ਨਹੀਂ ਲਿਆ ਹੈ। ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਸ਼ਾਹਰੁਖ ਖਾਨ, ਆਮਿਰ ਖਾਨ ਅਤੇ ਸਲਮਾਨ ਖਾਨ ਨੇ ਨਾਟੂ-ਨਾਟੂ ਗੀਤ ‘ਤੇ ਇਕੱਠੇ ਡਾਂਸ ਕੀਤਾ। ਬਾਅਦ ਵਿੱਚ ਅਦਾਕਾਰ ਰਾਮ ਚਰਨ ਵੀ ਉਨ੍ਹਾਂ ਵਿੱਚ ਸ਼ਾਮਲ ਹੋਏ। ਤਿੰਨਾਂ ਦੀ ਫੀਸ ਬਾਰੇ ਰਿਪੋਰਟ ਵਿੱਚ ਦੱਸਿਆ ਗਿਆ ਕਿ ਤਿੰਨਾਂ ਖਾਨਾਂ ਨੇ ਅੰਬਾਨੀ ਦੀ ਪਾਰਟੀ ਵਿੱਚ ਡਾਂਸ ਕਰਨ ਲਈ ਇੱਕ ਰੁਪਿਆ ਵੀ ਨਹੀਂ ਲਿਆ। ਇੱਥੋਂ ਤੱਕ ਕਿ ਪਾਰਟੀ ਵਿੱਚ ਤਿੰਨਾਂ ਖਾਨਾਂ ਦਾ ਨੱਚਣਾ ਵੀ ਅਚਨਚੇਤ ਹੋਇਆ, ਇਸਦੀ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਕੀਤੀ ਗਈ ਸੀ।