ਮਹਿਲਾ ਡਾਕਟਰ ਸਮੇਤ ਨਸ਼ਿਆਂ ਦੀ ਲੈਬ ਚਲਾਉਣ ਵਾਲੇ 12 ਵਿਅਕਤੀਆਂ ਨੂੰ ਕੀਤਾ ਗਿਆ ਗਿ੍ਰਫ਼ਤਾਰ

0
67

ਟੋਰਾਂਟੋ-ਗੈਰਕਾਨੂੰਨੀ ਨਸ਼ਿਆਂ ਦਾ ਰੈਕੇਟ ਚਲਾਉਣ ਵਾਲੇ ਗਿਰੋਹ ਦੇ ਫੜ੍ਹੇ ਗਏ ਦਰਜਨਾਂ ਮੈਂਬਰਾਂ ਵਿੱਚ ਟੋਰਾਂਟੋ ਦਾ ਇੱਕ ਡਾਕਟਰ ਵੀ ਸ਼ਾਮਲ ਹੈ। ਜੀਟੀਏ ਪੁਲਿਸ ਵੱਲੋਂ ਦੋ ਫੈਂਟਾਨਿਲ ਲੈਬਜ਼ ਉੱਤੇ ਛਾਪੇ ਮਾਰ ਕੇ 60 ਕਿੱਲੋਗ੍ਰਾਮ ਨਸ਼ੇ ਬਰਾਮਦ ਕੀਤੇ ਗਏ। ਹੈਮਿਲਟਨ ਮਾਊਨਟੇਨ ਦੇ ਇੱਕ ਘਰ ਵਿੱਚ ਨਵੰਬਰ 2021 ਨੂੰ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈ ਮੌਤ ਦੇ ਮਾਮਲੇ ਦੀ ਜਾਂਚ ਕਰਦੇ ਸਮੇਂ ਪੁਲਿਸ ਨੂੰ ਨਸ਼ਿਆਂ ਦੀ ਇੱਕ ਲੈਬ ਲੱਭੀ। ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਤਹਿ ਤੱਕ ਜਾਣ ਲਈ ਪ੍ਰੋਜੈਕਟ ਓਡੀਓਨ ਸੁ਼ਰੂ ਕੀਤਾ ਗਿਆ।ਟੋਰਾਂਟੋ, ਯੌਰਕ ਰੀਜਨ ਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਮਦਦ ਨਾਲ ਜਾਂਚਕਾਰਾਂ ਨੂੰ ਪਹਿਲਾਂ ਓਵਰਡੋਜ਼ ਕਾਰਨ ਹੋਈ ਮੌਤ ਤੇ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈਆਂ ਹੋਰ ਮੌਤਾਂ ਦੇ ਮਾਮਲਿਆਂ ਦੀ ਕੜੀ ਜੁੜਦੀ ਨਜ਼ਰ ਆਈ।ਹੈਮਿਲਟਨ ਪੁਲਿਸ ਨੇ ਪਾਇਆ ਕਿ ਇਹ ਮੌਤਾਂ ਕੁੱਝ ਦਿਨਾਂ ਦੇ ਫਰਕ ਨਾਲ ਹੀ ਹੋਈਆਂ ਸਨ। ਜਾਂਚਕਾਰਾਂ ਵੱਲੋਂ ਇਹ ਵੀ ਪਤਾ ਲਾ ਲਿਆ ਗਿਆ ਕਿ ਅਜਿਹੀਆਂ ਲੈਬਜ਼ ਦੇ ਕੁੱਝ ਇਕਿਉਪਮੈਂਟ ਅਮਰੀਕਾ ਸਥਿਤ ਕੰਪਨੀ ਵੱਲੋਂ ਭੇਜੇ ਗਏ ਹਨ।ਅਮਰੀਕਾ ਸਥਿਤ ਇਸ ਕੰਪਨੀ ਵੱਲੋਂ ਤਿੰਨ ਆਈਟਮਾਂ (ਇਕਿਉਪਮੈਂਟ) ਓਸ਼ਵਾ ਸਥਿਤ ਕੰਪਨੀ ਨੂੰ ਵੇਚੀਆਂ ਗਈਆਂ।ਇਸ ਨਾਲ ਜਾਂਚਕਾਰਾਂ ਨੂੰ ਨਸ਼ਿਆਂ ਦੇ ਨੈੱਟਵਰਕ ਵਿੱਚ ਸੰਨ੍ਹ ਲਾਉਣ ਦਾ ਮੌਕਾ ਮਿਲਿਆ। ਇਸ ਮਗਰੋਂ ਹੈਮਿਲਟਨ, ਮਾਊਂਟ ਐਲਬਰਟ, ਸਮਿੱਥਵਿੱਲ, ਟੋਰਾਂਟੋ, ਵਿ੍ਹਟਚਰਚ-ਸਟੱਫਵਿੱਲ ਤੇ ਵਾਅਨ ਵਿੱਚ ਸਰਚ ਵਾਰੰਟ ਕਢਵਾ ਕੇ ਛਾਪੇਮਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਫੈਂਟਾਨਿਲ ਦੀਆਂ ਦੋ ਲੈਬਜ਼ ਮਿਲੀਆਂ, ਜਿਨ੍ਹਾਂ ਵਿੱਚੋਂ ਇੱਕ ਚਾਲੂ ਸੀ ਤੇ ਦੂਜੀ ਬੰਦ ਸੀ। ਇਹ ਸਮਿੱਥਵਿੱਲ ਵਿੱਚ 6800 ਸਿਕਸਟੀਨ ਰੋਡ ਅਤੇ ਸਟੱਫਵਿੱਲ ਵਿੱਚ 4057 ਬੈਥੇਸਡਾ ਰੋਡ ਉੱਤੇ ਸਥਿਤ ਸਨ।ਇਸ ਤੋਂ ਇਲਾਵਾ ਪੁਲਿਸ ਨੂੰ 800 ਗੈਲਨ ਕੈਮੀਕਲ ਵੀ ਮਿਲਿਆ, ਜਿਸ ਦੀ ਵਰਤੋਂ ਫੈਂਟਾਨਿਲ ਬਣਾਉਣ ਲਈ ਕੀਤੀ ਜਾਂਦੀ ਹੈ, ਇਸ ਦੇ ਨਾਲ ਹੀ 64 ਕਿੱਲੋਗ੍ਰਾਮ ਦੇ ਗੈਰਕਾਨੂੰਨੀ ਨਸ਼ੇ ਵੀ ਬਰਾਮਦ ਹੋਏ ਜਿਨ੍ਹਾਂ ਵਿੱਚ 25੍ਹ6 ਕਿੱਲੋਗ੍ਰਾਮ ਫੈਂਟਾਨਿਲ, 18 ਕਿੱਲੋਗ੍ਰਾਮ ਮੈਥਾਮਫੈਟਾਮਾਈਨ ਤੇ 6੍ਹ0 ਕਿੱਲੋਗ੍ਰਾਮ ਕੈਟਾਮਾਈਨ ਸ਼ਾਮਲ ਹਨ।ਇਸ ਦੌਰਾਨ ਲਈ ਗਈ ਤਲਾਸ਼ੀ ਵਿੱਚ ਕਾਰਾਂ, ਗਹਿਣੇ, ਫਰਨੀਚਰ ਤੇ ਨਕਦੀ ਮਿਲਾ ਕੇ 350,000 ਡਾਲਰ ਦਾ ਸਮਾਨ ਵੀ ਬਰਾਮਦ ਹੋਇਆ। ਇਸ ਦੌਰਾਨ ਟੋਰਾਂਟੋ ਦੀ 31 ਸਾਲਾ ਡਾਕਟਰ ਸਮੇਤ 12 ਵਿਅਕਤੀਆਂ ਨੂੰ 48 ਚਾਰਜਿਜ਼ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ 12 ਵਿਅਕਤੀਆਂ ਵਿੱਚੋਂ 8 ਹੈਮਿਲਟਨ ਤੋਂ ਹਨ।