ਜ਼ਮੀਨੀ ਵਿਵਾਦ ਨੂੰ ਲੈ ਕੇ 26 ਸਾਲ ਪਹਿਲਾਂ ਭਰਾ ਨੂੰ ਕਤਲ ਕਰਨ ਵਾਲਾ ਵਿਅਕਤੀ ਦੋਸ਼ੀ ਕਰਾਰ

0
38

ਰੇਜੀਨਾ-ਕੋਰਟ ਆਫ ਕਿੰਗਸ ਬੈਂਚ ਦੇ ਜਸਟਿਸ ਜੈਨੇਟ ਮੈਕਮੂਰਟੀ ਨੇ 80 ਸਾਲਾ ਜੋਸਫ ਥੌਬਰਗਰ ਨੂੰ ਸਤੰਬਰ 1997 ਵਿਚ ਆਪਣੇ ਭਰਾ ਦੀ ਹੋਈ ਮੌਤ ਲਈ ਸੈਕਿੰਡ ਡਿਗਰੀ ਕਤਲ ਲਈ ਦੋਸ਼ੀ ਕਰਾਰ ਦਿੱਤਾ ਹੈ। ਜੱਜ ਨੇ ਉਸ ਦੀ ਲਾਸ਼  ਦਾ ਅਪਮਾਨ ਕਰਨ ਲਈ ਵੀ ਦੋਸ਼ੀ ਕਰਾਰ ਦਿੱਤਾ। ਉਸ ਨੂੰ ਆਪਣੇ ਆਪ ਉਮਰ ਕੈਦ ਦੀ ਸਜ਼ਾ ਮਿਲ ਗਈ ਹੈ ਅਤੇ ਉਹ 10 ਸਾਲ ਬਾਅਦ ਪੈਰੋਲ ਲਈ ਅਪਲਾਈ ਕਰਨ ਦੇ ਯੋਗ ਹੋਵੇਗਾ। ਪੈਟਰਿਕ ਥੌਬਰਗਰ ਜਿਹੜਾ ਉਸ ਸਮੇਂ 53 ਸਾਲ ਦਾ ਸੀ ਦੀ ਜਦੋਂ ਮੌਤ ਹੋਈ ਉਹ ਐਡਮਿੰਟਨ ਦੇ ਬਾਹਰਵਾਰ ਸਥਿਤ ਸੇਂਟ ਅਲਬਰਟ ਵਿਚ ਰਹਿੰਦਾ ਸੀ। ਉਹ ਇਕ ਮਨੋਵਿਗਿਆਨੀ ਸੀ। ਪੁਲਿਸ ਨੂੰ ਰੇਜੀਨਾ ਦੇ ਬਾਹਰ ਇਕ ਖੇਤੀ ਫਾਰਮ ਦੇ ਖੇਤੀ ਤਲਾਬ ਵਿਚੋਂ ਤਿੰਨ ਸਾਲ ਪਹਿਲਾਂ ਉਸ ਦੇ ਕੰਕਾਲ ਮਿਲੇ ਸਨ ਜਿਸ ਨਾਲ ਅਧਿਕਾਰੀਆਂ ਨੂੰ ਇਸ ਭੇਦ ਭਰੇ ਕਤਲ ਨੂੰ ਹੱਲ ਕਰਨ ਵਿਚ ਮਦਦ ਮਿਲੀ ਸੀ। ਸਤੰਬਰ 1997 ਵਿਚ ਪੈਟਰਿਕ ਥੌਬਰਗਰ ਐਡਮਿੰਟਨ ਤੋਂ ਵਿਨੀਪੈਗ ਜਾ ਰਿਹਾ ਸੀ ਪਰ ਉਹ ਪਰਿਵਾਰ ਨੂੰ ਮਿਲਣ ਲਈ ਰੇਜੀਨਾ ਰੁਕ ਗਿਆ। ਅਦਾਲਤ ਨੂੰ ਗਵਾਹ ਨੇ ਦੱਸਿਆ ਕਿ ਦੋਵੇਂ ਭਰਾ ਰੇਜੀਨਾ ਵਿਚ ਜੋਸੇਫ ਥੌਬਰਗਰ ਦੇ ਘਰ ਸਨ ਜਦੋਂ ਉਸ ਨੇ ਆਪਣੇ ਭਰਾ ਦੇ ਸਿਰ ’ਤੇ ਵਾਰ ਕੀਤਾ ਅਤੇ ਉਸ ਦਾ ਗਲਾ ਘੁੱਟ ਦਿੱਤਾ।