ਮਨੁੱਖੀ ਤਸਕਰੀ ਖ਼ਿਲਾਫ਼ ਲੜਾਈ ਲਈ ਅਲਬਰਟਾ ਸਰਕਾਰ ਨੇ ਦਫ਼ਤਰ ਲਈ 40 ਲੱਖ ਡਾਲਰ ਦੇਣ ਦਾ ਕੀਤਾ ਵਾਅਦਾ

0
83

ਕੈਲਗਰੀ-ਮਨੁੱਖੀ ਤਸਕਰੀ ਖਿਲਾਫ ਲੜਾਈ ਲਈ ਦਫ਼ਤਰ ਕਾਇਮ ਕਰਨ ਵਾਸਤੇ ਅਲਬਰਟਾ ਸਰਕਾਰ ਕਮਿਊਨਿਟੀ ਗਰੁੱਪਾਂ ਨਾਲ ਭਾਈਵਾਲੀ ਕਰਦੇ ਹੋਏ ਅਗਲੇ ਦੋ ਸਾਲਾਂ ਵਿਚ 40 ਲੱਖ ਡਾਲਰ ਦੇਵੇਗੀ। ਜਨਤਕ ਸੁਰੱਖਿਆ ਮੰਤਰੀ ਮਾਈਕ ਐਲਿਸ ਨੇ ਦੱਸਿਆ ਕਿ ਇਹ ਦਫ਼ਤਰ ਸਮੱਸਿਆ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਦੇ ਹੋਏ ਮਨੁੱਖੀ ਤਸਕਰੀ ਦੇ ਸ਼ਿਕਾਰ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ। ਸੂਬੇ ਨੇ ਕਿਹਾ ਕਿ ਉਹ ਸੈਕਸ ਤਸਕਰੀ, ਮਜ਼ਦੂਰਾਂ ਦੀ ਤਸਕਰੀ ਤੇ ਅੰਗਾਂ ਦੀ ਤਸਕਰੀ ਵਰਗੇ ਕਈ ਕਈ ਖੇਤਰਾਂ ਵਿਚ ਸ਼ਾਮਿਲ ਹੈ। ਇਸ ਨੇ ਦੱਸਿਆ ਕਿ ਪਿਛਲੇ ਦਹਾਕੇ ਜਾਂ ਇਸ ਤੋਂ ਵੱਧ ਸਮੇਂ ਵਿਚ ਸਮੁੱਚੇ ਕੈਨੇਡਾ ਵਿਚ 3500 ਤੋਂ ਵੀ ਵੱਧ ਮਨੁੱਖੀ ਤਸਕਰੀ ਦੇ ਮਾਮਲਿਆਂ ਦਾ ਪਤਾ ਲੱਗਾ ਹੈ। ਬਹੁਤੇ ਪੀੜਤ ਔਰਤਾਂ ਤੇ ਲੜਕੀਆਂ ਹਨ ਅਤੇ ਉਨਾਂ ਵਿਚੋਂ ਇਕ ਚੌਥਾਈ 18 ਸਾਲ ਤੋਂ ਘੱਟ ਉਮਰ ਦੀਆਂ ਹਨ। ਇਸ ਦਾ ਕਹਿਣਾ ਕਿ ਮੂਲਵਾਸੀ ਔਰਤਾਂ ਤੇ ਲੜਕੀਆਂ ਸਭ ਤੋਂ ਵੱਧ ਪ੍ਰਭਾਵਤ ਹਨ।