ਅਲਬਰਟਾ ਵਲੋਂ 2030 ਕਾਮਨਵੈਲਥ ਖੇਡਾਂ ਲਈ ਸੰਭਾਵਤ ਬੋਲੀ ਤੋਂ ਨਾਂਹ

0
51

ਐਡਮਿੰਟਨ-ਅਲਬਰਟਾ ਸਰਕਾਰ ਨੇ ਵਿੱਤੀ ਜ਼ੋਖ਼ਮ ਦਾ ਹਵਾਲਾ ਦਿੰਦਿਆਂ 2030 ਦੀਆਂ ਕਾਮਨਵੈਲਥ ਖੇਡਾਂ ਦੀ ਸੰਭਾਵਤ ਬੋਲੀ ਤੋਂ ਹੱਥ ਪਿੱਛੇ ਖਿੱਚ ਲਿਆ ਹੈ। ਅਲਬਰਟਾ ਦੀ 2030 ਬਿਡ ਕਮੇਟੀ ਨੇ ਇਸ ਕਦਮ ਨੂੰ ਅਣਕਿਆਸਾ ਫ਼ੈਸਲਾ ਦੱਸਿਆ ਕਿਉਂਕਿ ਗਰੁੱਪ ਨੇ ਅਜੇ ਆਪਣੀ ਗੱਲ ਨੂੰ ਲੋਕਾਂ ਕੋਲ ਲੈ ਕੇ ਜਾਣਾ ਸੀ। ਬੋਲੀ ਵਿਚ ਕੈਲਗਰੀ ਅਤੇ ਐਡਮਿੰਟਨ,ਟਸੂਟਿਨਾ ਨੇਸ਼ਨ ਤੇ ਐਨੋਕ ਕਰੀ ਨੇਸ਼ਨ ਸ਼ਾਮਿਲ ਹਨ। ਅਲਬਰਟਾ 2030 ਬਿਡਕੋ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਨਿਰਾਸ਼ ਹਾਂ ਅਤੇ ਅੱਗੇ ਹੋਰ ਕਈ ਟਿੱਪਣੀ ਨਹੀਂ ਕਰਾਂਗੇ। ਸੂਬਾ ਸਰਕਾਰ ਦਾ ਕਹਿਣਾ ਕਿ ਖੇਡਾਂ ’ਤੇ ਅਨੁਮਾਨਤ 2.68 ਅਰਬ ਡਾਲਰ ਦਾ ਖਰਚ ਆਵੇਗਾ। ਅਲਬਰਟਾ ਦੇ ਸੈਰਸਪਾਟਾ ਤੇ ਖੇਡ ਮੰਤਰੀ ਜੋਸੇਫ ਸ਼ੋ ਨੇ ਇਕ ਬਿਆਨ ਵਿਚ ਕਿਹਾ ਕਿ ਕਾਰਪੋਰੇਟ ਸਪਾਂਸਰਸ਼ਿਪ ਮਾਡਲ ਅਤੇ ਕਾਮਨਵੈਲਥ ਖੇਡਾਂ ਲਈ ਸੀਮਤ ਪ੍ਰਸਾਰਣ ਮਾਲੀਆ ਅਲਬਰਟਾ ਵਾਸੀਆਂ ’ਤੇ 93 ਫ਼ੀਸਦੀ ਵਿੱਤੀ ਬੋਝ ਦਾ ਖ਼ਤਰਾ ਪਾ ਦੇਵੇਗਾ।