ਓਂਟਾਰੀਓ ਦੇ ਕਾਲਜ ਨੇ 500 ਵਿਦਿਆਰਥੀਆਂ ਦਾ ‘ਦਾਖ਼ਲਾ’ ਕੀਤਾ ਰੱਦ

0
46

ਟੋਰਾਂਟੋ-ਕੈਨੇਡਾ ਦੇ ਓਂਟਾਰੀਓ ਸ਼ਹਿਰ ਦੇ ਇੱਕ ਕਾਲਜ ਨੇ ਪੜ੍ਹਾਈ ਸ਼ੁਰੂ ਹੋਣ ਤੋਂ ਇੱਕ ਮਹੀਨਾ ਪਹਿਲਾਂ ਘੱਟੋ-ਘੱਟ 500 ਕੌਮਾਂਤਰੀ ਵਿਦਿਆਰਥੀਆਂ ਦਾ ਦਾਖ਼ਲਾ ਰੱਦ ਕਰ ਦਿੱਤਾ ਹੈ। ਸੀਬੀਸੀ ਨਿਊਜ਼ ਦੀ ਖ਼ਬਰ ਮੁਤਾਬਕ ਇਨ੍ਹਾਂ ‘ਚੋਂ ਕੁਝ ਵਿਦਿਆਰਥੀ ਪਹਿਲਾਂ ਹੀ ਕੈਨੇਡਾ ਪੁੱਜ ਚੁੱਕੇ ਸਨ, ਜਿਸ ਦੌਰਾਨ ਉਨ੍ਹਾਂ ਨੂੰ ਦਾਖ਼ਲਾ ਰੱਦ ਹੋਣ ਬਾਰੇ ਪਤਾ ਲੱਗਾ। ਖ਼ਬਰ ਮੁਤਾਬਕ ਲਗਪਗ 500 ਵਿਦਿਆਰਥੀਆਂ ਨੂੰ ਨੌਰਦਰਨ ਕਾਲਜ ਵੱਲੋਂ ਉਨ੍ਹਾਂ ਦਾ ਦਾਖ਼ਲਾ ਰੱਦ ਹੋਣ ਬਾਰੇ ਈ-ਮੇਲ ਕੀਤੀ ਗਈ ਹੈ। ਇਸ ਸਬੰਧੀ ਨੌਰਦਰਨ ਕਾਲਜ ਨੇ ਕਿਹਾ ਕਿ ਕੈਨੇਡਾ ਵੱਲੋਂ ਉਮੀਦ ਨਾਲੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ੇ ਦੇਣ ਕਾਰਨ ਇਹ ਦਿੱਕਤ ਆਈ ਹੈ। ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਜਾਂ ਤਾਂ ਫ਼ੀਸ ਰਿਫੰਡ ਕਰ ਦਿੱਤੀ ਜਾਵੇਗੀ ਜਾਂ ਦੂਜੇ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ। ਇਸ ਦੌਰਾਨ ਟਿਕਟਾਂ ਬੁੱਕ ਕਰਵਾ ਚੁੱਕੇ ਵਿਦਿਆਰਥੀਆਂ ਲਈ ਦਿੱਕਤ ਆ ਸਕਦੀ ਹੈ।