ਪੁਲਿਸ ਬਾਰੇ ਬਹਿਸ ਦਰਮਿਆਨ ਆਰਸੀਐਮਪੀ ਸਰੀ ਵਿਚ ਕੰਮ ਕਰ ਰਹੇ ਅਫਸਰਾਂ ਦੀ ਗਿਣਤੀ ਬਾਰੇ ਨਹੀਂ ਕਰੇਗੀ ਖੁਲਾਸਾ

0
237

ਸਰੀਪਿਛਲੇ ਹਫ਼ਤੇ ਮੇਅਰ ਬਰੈਂਡਾ ਲੋਕ ਤੇ ਉਨਾਂ ਦੀ ਸਰੀ ਕੁਨੈਕਟ ਦੀ ਅਗਵਾਈ ਵਿਚ ਬਹੁਮਤ ਵਾਲੀ ਕੌਂਸਲ ਨੇ ਸਰੀ ਪੁਲਿਸ ਸਰਵਿਸ ਨੂੰ ਟਰਾਂਜ਼ੀਸ਼ਨ ਰੋਕਣ ਅਤੇ ਮੁੜ ਆਰਸੀਐਮਪੀ ਨੂੰ ਬਣਾਈ ਰੱਖਣ ਦੇ ਪੱਖ ਵਿਚ ਵੋਟ ਦਿੱਤਾ ਸੀ। ਕੌਂਸਲ ਨੇ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਇਸ ਬਾਰੇ ਰਿਪੋਰਟ ਪੇਸ਼ ਕਰੇ ਕਿ ਇਸ ਨੂੰ ਕਿਵੇਂ ਕੀਤਾ ਜਾਣਾ ਹੈ। ਰਿਪੋਰਟ ਜਿਹੜੀ 108 ਮਿਲੀਅਨ ਡਾਲਰ ਤੋਂ ਵੀ ਵਧੇਰੇ ਖਰਚ ਅਤੇ 315 ਪੁਲਿਸ ਅਫਸਰ ਤੇ 59 ਸਿਵਲੀਅਨ ਸਹਾਇਤਾ ਸਟਾਫ ਨੂੰ ਭਰਤੀ ਕਰਨ ਬਾਰੇ ਤਿਆਰ ਕੀਤੀ ਜਾ ਰਹੀ ਹੈ ਬੀਸੀ ਦੇ ਜਨਤਕ ਸੁਰੱਖਿਆ ਬਾਰੇ ਮੰਤਰੀ ਮਾਈਕ ਫਾਰਮਵਰਥ ਨੂੰ ਭੇਜੀ ਜਾਵੇਗੀ ਜਿਹੜੇ ਟਰਾਂਜ਼ੀਸ਼ਨ ਬਾਰੇ ਅੰਤਿਮ ਫ਼ੈਸਲਾ ਲੈਣਗੇ। ਮੌਜੂਦਾ ਸਮੇਂ  ਆਰਸੀਐਮਪੀ ਦੇ ਕਈ ਅਫਸਰਾਂ  ਅਤੇ ਨਵੀਂ ਸਰੀ ਪੁਲਿਸ ਸਰਵਿਸ (ਐਸਪੀਐਸ) ਦੇ ਅਫਸਰਾਂ ਵਲੋਂ ਕੰਮ ਕਰਨਾ ਮਹੱਤਵਪੂਰਣ ਹੈ ਕਿਉਂਕਿ ਆਰਸੀਐਮਪੀ ਨੂੰ ਡੀੋਮੋਬਲਾਈਜ਼ ਕਰਨ ਅਤੇ ਐਸਪੀਐਸ ਨੂੰ ਜ਼ਿੰਮੇਵਾਰੀ ਸੌਂਪਣ ਲਈ ਮਨੁੱਖੀ ਵਸੀਲੇ ਟਰਾਂਜ਼ੀਸ਼ਨ ਯੋਜਨਾ ਨੂੰ ਮਿਉਂਸਪਲ, ਸੂਬਾ ਤੇ ਫੈਡਰਲ ਸਰਕਾਰਾਂ ਨੇ ਸਹਿਮਤੀ ਦਿੱਤੀ ਹੈ। ਇਸ ਲਈ ਸਰੀ ਸ਼ਹਿਰ ਇਕੋ ਸਮੇਂ ਦੋ ਪੁਲਿਸ ਫੋਰਸਾਂ ਨੂੰ ਭੁਗਤਾਨ ਨਹੀਂ ਕਰ ਰਿਹਾ। ਨਤੀਜੇ ਵਜੋਂ ਕੰਮ ਕਰ  ਰਹੇ ਆਰਸੀਐਮਪੀ ਅਤੇ ਐਸਪੀਐਸ ਅਫਸਰਾਂ ਦੀ ਗਿਣਤੀ ਸਰੀ ਵਿਚ ਖਰਚ ਤੇ ਸੁਰੱਖਿਆ ’ਤੇ ਪ੍ਰਭਾਵ ਪਾਉਂਦੀ ਹੈ। ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਖੇ �ਿਮੀਨੋਲੋਜੀ ਦੇ ਸਾਬਕਾ ਪ੍ਰੋਫੈਸਰ ਰੋਬ ਗੋਰਡਨ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਕੋਈ ਕਾਰਨ ਨਹੀਂ ਦਿਸਦਾ ਕਿ ਆਰਸੀਐਮਪੀ ਆਪਣੀ ਸਟਾਫ ਦੀ ਗਿਣਤੀ ਰਿਲੀਜ਼ ਕਿਉਂ ਨਹੀਂ ਕਰ ਸਕਦੀ ਪਰ ਉਹ ਸੰਗਠਨ ਦੇ ਇਨਕਾਰ ਨੂੰ ਵਿਲੱਖਣ ਸਮਝਦਾ ਹੈ। ਸਟਾਫ ਦੀ ਗਿਣਤੀ ਰਿਲੀਜ਼ ਕਰਨ ਨਾਲ ਜਨਤਾ ਨੂੰ ਮਹੱਤਵਪੂਰਣ ਜਾਣਕਾਰੀ ਤੇ ਜਵਾਬਦੇਹੀ ਦਾ ਪਤਾ ਲੱਗੇਗਾ। ਇਕ ਸੰਗਠਨ ਵਜੋਂ ਆਰਸੀਐਮਪੀ ਸ਼ੱਕੀ ਸੁਭਾਅ ਵਾਲੀ ਹੁੰਦੀ ਹੈ। ਉਹ ਜਾਣਕਾਰੀ ਨੂੰ ਆਪਣੇ ਦਿਲ ਵਿਚ ਛੁਪਾ ਕੇ ਰੱਖਦੇ ਹਨ।