ਚੋਣਾਂ ਵਿਚ ਚੀਨੀ ਦਖਲਅੰਦਾਜ਼ੀ ਦੀ ਕੋਈ ਖੁਫ਼ੀਆ ਜਾਣਕਾਰੀ ਨਹੀਂ ਦਿੱਤੀ ਗਈ-ਟਰੂਡੋ

    0
    66

    ਓਟਵਾ-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਸ ਨੂੰ ਕਦੇ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਕਿ 2019 ਦੀਆਂ ਫੈਡਰਲ ਚੋਣਾਂ ਵਿਚ ਕੋਈ ਉਮੀਦਵਾਰ ਚੀਨੀ ਸਰਕਾਰ ਦੀ ਵਿੱਤੀ ਸਹਾਇਤਾ ਤੋਂ ਪ੍ਰਭਾਵਤ ਹੋਇਆ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਗਲੋਬਲ ਨਿਊਜ਼ ਨੇ ਆਪਣੀ ਰਿਪੋਰਟ ਵਿਚ ਬੇਨਾਮ ਸੂਤਰਾਂ ਦਾ ਹਵਾਲਾ ਦਿੱਤਾ ਸੀ ਜਿਸ ਨੇ ਦਾਅਵਾ ਕੀਤਾ ਕਿ ਟਰੂਡੋ ਨੂੰ ਜਨਵਰੀ ਵਿਚ ਜਾਣਕਾਰੀ ਦਿੱਤੀ ਸੀ ਕਿ ਚੀਨ ਕੈਨੇਡੀਅਨ ਰਾਜਨੀਤੀ ਵਿਚ ਦਖਲਅੰਦਾਜ਼ੀ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਵਿਚ 2019 ਦੀਆਂ ਫੈਡਰਲ ਚੋਣਾਂ ਵਿਚ ਘੱਟੋ ਘੱਟੋ 11 ਉਮੀਦਵਾਰਾਂ ਨੂੰ ਫੰਡ ਦੇਣਾ ਸ਼ਾਮਿਲ ਹੈ। ਹਾਊਸ ਆਫ ਕਾਮਨਜ਼ ਵਿਚ ਵਿਰੋਧੀ ਧਿਰ ਦੇ ਐਮਪੀਜ਼ ਨੇ ਲਿਬਰਲਜ਼ ’ਤੇ ਹਮਲਾ ਕਰਦਿਆਂ ਇਹ ਜਾਨਣ ਦੀ ਮੰਗ ਕੀਤੀ ਕਿ ਇਹ ਉਮੀਦਵਾਰ ਕਿਹੜੇ ਹਨ ਅਤੇ ਦਖਲਅੰਦਾਜ਼ੀ ਬਾਰੇ ਕੈਨੇਡਾ ਕੀ ਕਰ ਰਿਹਾ ਹੈ। ਡਿਪਟੀ ਪ੍ਰਧਾਨ ਮੰਤਰੀ �ਿਸਟੀਆ ਫਰੀਲੈਂਡ ਸਮੇਤ ਕਿਸੇ ਵੀ ਐਮਪੀ ਜਿਨਾਂ ਨੇ ਜਵਾਬ ਦਿੱਤਾ ਨੇ ਸਿਰਫ ਇਸ ਗੱਲ ’ਤੇ ਜ਼ੋਰ ਦੇਣ ਕਿ ਕੈਨੇਡਾ ਦੀਆਂ ਚੋਣਾਂ ਆਜ਼ਾਦ ਤੇ ਨਿਰਪੱਖ ਸਨ ਤੋਂ ਬਿਨਾਂ ਕੋਈ ਠੋਸ ਜਵਾਬ ਨਹੀਂ ਦਿੱਤਾ। ਉਨਾਂ ਵਿਚੋਂ ਕਿਸੇ ਨੇ ਚੀਨ ਵਲੋਂ ਉਮੀਦਵਾਰਾਂ ਨੂੰ ਫੰਡ ਦੇਣ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਪਰ ਟਿਊਨੀਸ਼ੀਆ ਵਿਚ ਫ੍ਰੈਕੋਫੋਨੀ ਸੰਮੇਲਨ ਦੀ ਸਮਾਪਤੀ ਮੌਕੇ ਟਿੱਪਣੀਆਂ ਦੌਰਾਨ ਟਰੂਡੋ ਨੇ ਕਿਹਾ ਕਿ ਸਰਕਾਰ ਨੇ ਜਨਤਕ ਤੌਰ ’ਤੇ ਉਮੀਦਵਾਰਾਂ ਦੀ ਪਛਾਣ ਨਹੀਂ ਕੀਤੀ ਕਿਉਂਕਿ ਉਨਾਂ ਨੂੰ ਨਹੀਂ ਪਤਾ ਕਿ ਉਹ ਕੌਣ ਹਨ। ਉਨਾਂ ਨੂੰ ਤਾਂ ਦੋਸ਼ ਬਾਰੇ ਮੀਡੀਆ ਤੋਂ ਪਤਾ ਲੱਗਾ ਹੈ। ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਸ ਕੋਲ ਕੋਈ ਜਾਣਕਾਰੀ ਨਹੀਂ ਨਾ ਹੀ ਉਸ ਨੂੰ ਕਿਸੇ ਫੈਡਰਲ ਉਮੀਦਵਾਰ ਨੂੰ ਚੀਨ ਤੋਂ ਪੈਸੇ ਮਿਲਣ ਬਾਰੇ ਜਾਣਕਾਰੀ ਦਿੱਤੀ ਗਈ ਹੈ।