ਚੈਰੋਕੀ ਦਾਅਵੇ ’ਤੇ ਸਵਾਲ ਉਠਾਏ – ਜਾਣ ਪਿੱਛੋਂ ਵੰਸ਼ ਬਾਰੇ ਵਿਸਥਾਰ -ਨਾਲ ਵਿਸ਼ਲੇਸ਼ਣ ਨਹੀਂ ਕੀਤਾ-ਸਮਿਥ

0
77

ਐਡਮਿੰਟਨ-ਪ੍ਰੀਮੀਅਰ ਡੈਨੀਅਲ ਸਮਿਥ ਦੇ ਚੈਰੋਕੀ ਵੰਸ਼ ਨਾਲ ਸਬੰਧਤ ਹੋਣ ਦੇ ਦਾਅਵੇ ’ਤੇ ਸਵਾਲ ਉਠਾਏ ਜਾਣ ਦੀਆਂ ਰਿਪੋਰਟਾਂ ਨੂੰ ਦੇਖਦੇ ਹੋਏ ਸਮਿਥ ਦੇ ਦਫ਼ਤਰ ਨੇ ਕਿਹਾ ਕਿ ਉਸ ਨੇ ਆਪਣੀ ਵੰਸ਼ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਨਹੀਂ ਕੀਤਾ  ਪਰ ਉਸ ਨੂੰ ਆਪਣੀ ਵਿਰਾਸਤ ’ਤੇ ਮਾਣ ਰਹੇਗਾ। ਉਸ ਦਾ ਪਰਿਵਾਰ ਸਾਲਾਂ ਤੋਂ ਉਨਾਂ ਦੇ ਵੰਸ਼ ਬਾਰੇ ਗੱਲ ਕਰਦਾ ਰਿਹਾ ਹੈ ਅਤੇ ਉਸ ਨੂੰ ਆਪਣੇ ਪਰਿਵਾਰ ਦੇ ਇਤਿਹਾਸ ’ਤੇ ਮਾਣ ਹੈ। ਉਧਰ ਏਪੀਟੀਐਨ ਨੇ ਅਮਰੀਕਾ ਤੋਂ ਰਿਕਾਰਡ ਮੰਗ ਕੇ ਇਹ ਸਿੱਟਾ ਕੱਢਿਆ ਕਿ ਸਮਿਥ ਦੇ ਦਾਅਵੇ ਵਿਚ ਬਹੁਤ ਥੋੜਾ ਦਮ ਹੈ ਕਿ ਉਸ ਦੇ ਦਾਦੇ ਪੜਦਾਦੇ ਚੈਰੋਕੀ ਨੇਸ਼ਨ ਨਾਲ ਸਬੰਧਤ ਸਨ। ਸਮਿਥ ਦੀ ਪ੍ਰੈਸ ਸਕੱਤਰ ਰੇਬਾਕਾ ਪੋਲਕ ਨੇ ਕਿਹਾ ਕਿ ਕਈ ਹੋਰ ਅਲਬਰਟਾ ਵਾਸੀਆਂ ਜਿਹੜੇ ਦੁਨੀਆ ਭਰ ਦੇ ਮੂਲ ਨਾਲ ਸਬੰਧਤ ਹਨ ਦੀ ਤਰਾਂ ਪ੍ਰੀਮੀਅਰ ਸਮਿਥ ਨੇ ਵੀ ਆਪਣੇ ਅਜੀਜ਼ਾਂ ਤੋਂ ਆਪਣੀ ਵਿਰਾਸਤ ਬਾਰੇ ਸੁਣਿਆਂ ਸੀ। ਅਲਬਰਟਾ ਦੀ ਪ੍ਰੀਮੀਅਰ ਨੇ ਪਹਿਲੀ ਵਾਰ ਆਪਣੇ ਦਾਅਵੇ ਬਾਰੇ ਟਿੱਪਣੀਆਂ 2012 ਵਿਚ ਅਲਬਰਟਾ ਚੋਣ ਮੁਹਿੰਮ ਦੌਰਾਨ ਕੀਤੀਆਂ ਸਨ।