ਪਾਇਲ ਸੈਂਟਰ ਸਰੀ ਵਿਚ ‘ਬੀਬਾ’ ਦੇ ਸਟੋਰ ਦਾ ਉਦਘਾਟਨ

0
393

ਰੈਡ ਕਾਰਪੈਟ ਉਪਰ ਸ਼ਾਨਦਾਰ ਫੈਸ਼ਨ ਸ਼ੋਅ ਦਾ ਆਯੋਜਨ

ਸਰੀ-ਭਾਰਤ ਦੀ ਉੱਘੀ ਅਤੇ ਫੈਸ਼ਨ ਦੀ ਦੁਨੀਆ ਵਿਚ ਨਾਮਵਰ ਗਾਰਮੈੇਂਟਸ ਕੰਪਨੀ ‘ਬੀਬਾ’ ਦੇ ਸਟੋਰ ਦਾ ਪਾਇਲ ਸੈਂਟਰ ਸਰੀ ਵਿਖੇ ਧੂਮਧਾਮ ਨਾਲ ਉਦਘਾਟਨ ਕੀਤਾ ਗਿਆ। ਇਸ ਮੌਕੇ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ, ਐਮ ਐਲ ਏ ਜਿੰਨੀ ਸਿਮਜ਼ ਨੇ ਵਿਸ਼ੇਸ਼ ਰੂਪ ਵਿਚ ਪੁੱਜਕੇ ਸਟੋਰ ਦੀ ਮਾਲਕ ਐਰਿਕਾ ਢੀਂਡਸਾ ਅਤੇ ਉਸਦੀ ਟੀਮ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਨਿਸ਼ਾਬਰ ਢੀਂਡਸਾ, ਰਾਜੀ ਸੰਧਰ, ਮੀਰਾ ਗਿੱਲ, ਅਜੈ ਢੀਂਡਸਾ ਤੇ ਐਰਿਕਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਐਰਿਕਾ ਢੀਂਡਸਾ ਵੱਲੋਂ ਮਹਿਮਾਨਾਂ ਦੇ ਵਿਸ਼ੇਸ਼ ਸਵਾਗਤ ਉਪਰੰਤ ਸਟੋਰ ਦੇ ਅੰਦਰ ਰੈਡ ਕਾਰਪੈਟ ਉਪਰ ਸ਼ਾਨਾਦਰ ਤੇ ਦਿਲਖਿੱਚਵੇਂ ਫੈਸ਼ਨ ਸ਼ੋਅ ਦਾ ਆਯੋਜਿਨ ਕੀਤਾ ਗਿਆ। ਜਿਸ ਦੌਰਾਨ ਖੂਬਸੂਰਤ ਮੁਟਿਆਰਾਂ ਨੇ ਵੰਨ ਸਵੰਨੇ ਪੰਜਾਬੀ ਅਤੇ ਭਾਰਤੀ ਸੂਟਾਂ ਅਤੇ ਡਿਜਾਇਨਾਂ ਦੀ ਅਦਭੁਦ ਨੁਮਾਇਸ਼ ਕੀਤੀ। ਨੰਨੀਆਂ ਬੱਚੀਆਂ ਨੇ ਰੈਡ ਕਾਰਪੈਟ ਉਪਰ ਆਕੇ ਦਰਸ਼ਕਾਂ ਦੀ ਤਾੜੀਆਂ ਬਟੋਰੀਆਂ। ਜ਼ਿਕਰਯੋਗ ਹੈ ‘ਬੀਬਾ’ ਗਾਰਮੈਂਟਸ ਨਾਮ ਦੀ ਕੰਪਨੀ 1986 ਤੋਂ ਇੰਡੀਆ ਦੀ ਨਾਮਵਰ ਕੰਪਨੀ ਵਜੋਂ ਕਾਰਜਸ਼ੀਲ ਹੈ। ‘ਬੀਬਾ’ ਬਰਾਂਡ ਦੇ ਕੱਪੜੇ ਮੱਧ ਵਰਗੀ ਪਰਿਵਾਰਾਂ  ਦੀਆਂ ਔਰਤਾਂ ਵਿਚ ਬਹੁਤ ਹੀ ਹਰਮਨਪਿਆਰੇ ਹਨ। ਭਾਰਤੀ ਮਹਿਲਾਵਾਂ ‘‘ਬੀਬਾ’’ ਦੇ ਕੱਪੜੇ ਪਹਿਨਕੇ ਆਪਣੀ ਸ਼ਾਨ ਸਮਝਦੀਆਂ ਹਨ। ਕੰਪਨੀ ਵੱਲੋਂ ਉਤਰੀ ਅਮਰੀਕਾ ਦੇ ਸ਼ਹਿਰ ਸਰੀ ਵਿਚ ਇਹ ਪਹਿਲਾ ਸਟੋਰ ਖੋਹਲਿਆ ਗਿਆ ਹੈ। ਐਰਿਕਾ ਢੀਂਡਸਾ ਨੇ ਪੰਜਾਬੀ ਅਤੇ ਭਾਰਤੀ ਪਹਿਰਾਵੇ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਸਟੋਰ ਦੀ ਵਿਜ਼ਟ ਕਰਨ ਦਾ ਸੱਦਾ ਦਿੱਤਾ ਹੈ।