ਕੋਸਟਲ ਗੈਸ ਲਿੰਕ ਪਾਈਪਲਾਈਨ ਦਾ ਮੁੱਦਾ…

0
477

ਟਰੂਡੋ ਵਲੋਂ ਰੇਲ ਨਾਕੇਬੰਦੀ ਦੇ ਹੱਲ ਲਈ ਮੁਜ਼ਾਹਰਾਕਾਰੀਆਂ ਨੂੰ ਗੱਲਬਾਤ ਦਾ ਸੱਦਾ

ਓਟਵਾ-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਕਿ ਬਿ੍ਰਟਿਸ਼ ਕੋਲੰਬੀਆ ਪਾਈਪਲਾਈਨ ਪ੍ਰਾਜੈਕਟ ਨੂੰ ਲੈ ਕੇ ਦੇਸ਼ ਵਿਆਪੀ ਕੀਤੀ ਨਾਕੇਬੰਦੀ ਅਤੇ ਤਣਾਅ ਦੇ ਹੱਲ ਦਾ ਸਮਾਂ ਹੈ ਅਤੇ ਉਨਾਂ ਅੰਦੋਲਨਕਾਰੀਆਂ ਨੂੰ ਕਿਹਾ ਕਿ ਉਹ ਮਸਲੇ ਦੇ ਹੱਲ ਲਈ ਸਰਕਾਰ ਨਾਲ ਗੱਲਬਾਤ ਵਿਚ ਸ਼ਾਮਿਲ ਹੋਣ। ਹਾੳੂਸ ਆਫ ਕਾਮਨਜ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਅਗਲਾ ਰਾਹ ਸੁਖਾਲਾ ਨਹੀਂ ਪਰ ਕਿਹਾ ਕਿ ਹਰ ਇਕ ਦੀ ਇਸ ਹੱਕ ਵਿਚ ਹਿੱਸੇਦਾਰੀ ਹੈ। ਉਨਾਂ ਕਿਹਾ ਕਿ ਅੰਦੋਲਨ ਬਹੁਤ ਗੰਭੀਰ ਹੈ  ਅਤੇ ਇਹ ਦੇਸ਼ ਲਈ ਇਕ ਅਹਿਮ ਪਲ ਹੈ। ਟਰੂਡੋ ਸਰਕਾਰ ’ਤੇ ਨਾਕੇਬੰਦੀ ਨੂੰ ਖਤਮ ਕਰਨ ਲਈ ਦਬਾਅ ਵਧ ਰਿਹਾ ਹੈ ਜਿਸ ਬਾਰੇ ਉਨਾਂ ਦਾ ਕਹਿਣਾ ਕਿ ਉਹ ਤੁਰੰਤ ਕਾਰਵਾਈ ਕਰਨਾ ਚਾਹੁੰਦੇ ਹਨ ਪਰ ਸ਼ਾਂਤਮਈ ਤਰੀਕੇ ਨਾਲ ਕਰਨੀ ਚਾਹੁੰਦੇ ਹਾਂ। ਵੈਟਸੁਵੇਟਨ ਫਸਟ ਨੇਸ਼ਨ ਦੇ ਪੁਸ਼ਤੈਨੀ ਚੀਫ਼ਸ ਆਪਣੇ ਰਵਾਇਤੀ ਇਲਾਕੇ ਰਾਹੀਂ ਨੈਚਰਲ ਗੈਸ ਪਾਇਪਲਾਈਨ ਲੰਘਣ ਦਾ ਵਿਰੋਧ ਕਰ ਰਹੇ ਹਨ ਭਾਵੇਂ ਇਸ ਨੂੰ ਚੁਣੀਆਂ ਹੋਈਆਂ ਬੈਂਡ ਕੌਂਸਲਾਂ ਤੋਂ ਪ੍ਰਵਾਨਗੀ ਮਿਲੀ ਹੋਈ ਹੈ। ਟਰੂਡੋ ਦਾ ਕਹਿਣਾ ਕਿ ਲੋਕ ਪ੍ਰੇਸ਼ਾਨ ਹਨ ਅਤੇ ਸਹਿਣਸ਼ੀਲਤਾ ਜਵਾਬ ਦੇ ਰਹੀ ਹੈ। ਉਨਾਂ ਕਿਹਾ ਕਿ ਸਾਨੂੰ ਇਸ ਦਾ ਹੁਣੇ ਹੱਲ ਲੱਭਣ ਦੀ ਲੋੜ ਹੈ।