ਅੰਦੋਲਨਕਾਰੀਆਂ ਵਲੋਂ ਪ੍ਰੀਮੀਅਰ ਜੌਹਨ ਹੌਰਗਨ ਦਾ ਡਰਾਈਵ ਵੇਅ ਰੋਕਣ ਦੀ ਕੋਸ਼ਿਸ਼-ਦੋ ਗਿ੍ਰਫ਼ਤਾਰ

0
444

ਵੈਨਕੂਵਰ-ਇਕ ਦਰਜਨ ਤੋਂ ਵੀ ਵੱਧ ਪਾਈਪਲਾਈਨ ਵਿਰੋਧੀ ਅੰਦੋਲਨਕਾਰੀਆਂ ਵਲੋਂ ਬਿ੍ਰਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰਗਨ ਦੀ ‘ਸਿਟੀਜ਼ਨ ਅਰੈਸਟ’ ਅਤੇ ੇਉਨਾਂ ਨੂੰ ਲੈਜਿਸਲੇਚਰ ਵਿਖੇ ਸੂਬਾ ਬਜਟ ਐਲਾਨ ਵਿਚ ਸ਼ਾਮਿਲ ਹੋਣ ਤੋਂ ਰੋਕਣ ਦੇ ਯਤਨ ਵਜੋਂ ਹੌਰਗਨ ਦੇ ਵਿਕਟੋਰੀਆ ਇਲਾਕੇ ਵਿਚ ਘਰ ਦੇ ਡਰਾਈਵ ਵੇਅ ਨੂੰ ਰੋਕ ਦਿੱਤਾ ਪਰ ਪ੍ਰੀਮੀਅਰ ਮੁਜ਼ਾਹਰਾਕਾਰੀਆਂ ਤੋਂ ਪਹਿਲਾਂ ਹੀ ਘਰੋਂ ਜਾ ਚੁੱਕੇ ਸਨ। ਪੁਲਿਸ ਨੇ ਦੋ ਮੁਜ਼ਾਹਰਾਕਾਰੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਜਿਹੜੇ ਪ੍ਰੀਮੀਅਰ ਦੀ ਡਰਾਈਵ ਵੇਅ ’ਤੇ  ਲੰਮੇ ਪਏ ਹੋਏ ਸਨ। ਇਹ ਮੁਜ਼ਾਹਰਾ ਵੈਟਸੁਵੈਟਨ  ਪੁਸ਼ਤੈਨੀ ਚੀਫ਼ਸ ਦਾ ਸਮਰਥਨ ਦਿਖਾਉਣ ਵਜੋਂ ਐਕਸਟਿੰਕਸ਼ਨ ਰੈਬਲੀਅਨ ਵੈਨਕੂਵਰ ਆਈਲੈਂਡ ਵਲੋਂ ਕੀਤਾ ਗਿਆ ਸੀ ਜਿਹੜੇ  ਸਮੁੱਚੇ ਬੀਸੀ ਵਿਚ ਕੌਸਟਲ ਗੈਸਲਿੰਕ ਪਾਈਪਲਾਈਨ ਦੀ ਉਸਾਰੀ ਦਾ ਲੰਬੇ ਸਮੇਂ ਤੋਂ ਵਿਰੋਧ ਕਰ ਰਹੇ ਹਨ। ਇਹ ਗੈਸ ਪਾਈਪ ਲਾਈਨ ਵੈਟਸੁਵੈਟਨ ਇਲਾਕੇ ਰਾਹੀਂ ਲੰਘੇਗੀ। ਆਈਰਸੀਐਮਪੀ ਨੇ ਪ੍ਰੀਮੀਅਰ ਦੇ ਘਰ ਸਾਹਮਣੇ ਇਲਾਕੇ ਨੂੰ ਘੇਰਾ ਪਾ ਲਿਆ ਅਤੇ ਮੀਡੀਆ ਨੂੰ ਸੜਕ ਛੱਡਣ ਲਈ ਮਜ਼ਬੂਰ ਕਰ ਦਿੱਤਾ। ਸਵੇਰੇ 8.20 ਵਜੇ ਤਕ ਉਨਾਂ ਮੁਜ਼ਾਹਰਾਕਾਰੀਆਂ ਦੀਆਂ ਗਿ੍ਰਫ਼ਤਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੇ ਅਜੇ ਵੀ ਡਰਾਈਵ ਵੇਅ ਰੋਕ ਰਹੇ ਸਨ।