ਸ਼ੰਜੀਲਿਨ ਦਿਵੇਦੀ ਨੇ ਮੰਗੀ ਐਬਟਸਫੋਰਡ-ਸਾਊਥ ਲੈਂਗਲੀ ਤੋਂ ਕੰਸਰਵੇਟਿਵ ਨਾਮਜ਼ਦਗੀ

0
6

ਸਰੀ-ਫੈਡਰਲ ਚੋਣਾਂ ਵਿਚ ਐਬਟਸਫੋਰਡ-ਸਾਊਥ ਲੈਂਗਲੀ ਹਲਕੇ ਲਈ ਕੰਸਰਵੇਟਿਵ ਪਾਰਟੀ ਦੀ ਉਮੀਦਵਾਰੀ ਲੱਭਣ ਦੀ ਦੌੜ ਵਿਚ ਸ਼ਾਮਿਲ ਵਿਅਕਤੀਆਂ ਦੀ ਗਿਣਤੀ ਹੁਣ ਚਾਰ ਹੋ ਗਈ ਹੈ। ਸ਼ੰਜੀਲਿਨ ਦਿਵੇਦੀ ਨੇ ਬੁੱਧਵਾਰ ਐਲਾਨ ਕੀਤਾ ਕਿ ਉਹ ਪਾਰਟੀ ਦੀ ਨਾਮਜ਼ਦਗੀ ਦੀ ਮੰਗ ਕਰ ਰਹੀ ਹੈ। ਇਸ ਤੋਂ ਪਹਿਲਾਂ ਮਾਈਕ ਡੇ ਜੋਂਗ (ਐਬਟਸਫੋਰਡ ਵੈਸਟ ਤੋਂ ਮੌਜੂਦਾ ਐਮਐਲਏ) ਮਾਈਕ ਮੁਰੇ ਅਤੇ ਸਟੀਵ ਸ਼ੈਫਰ ਵੀ ਪਾਰਟੀ ਦੀ ਨਾਮਜ਼ਦਗੀ ਦੀ ਮੰਗ ਕਰ ਰਹੇ ਹਨ। ਦਿਵੇਦੀ ਨੇ ਆਪਣੇ ਆਪ ਨੂੰ ਬੀਸੀ ਦੀ ਸਾਬਕਾ ਲੋਕ ਸੇਵਕ, ਸਮਾਜਿਕ ਉਦਮੀ ਤੇ ਤਜਰਬੇਕਾਰ ਰਾਜਸੀ ਸਲਾਹਕਾਰ ਆਖਿਆ ਹੈ। ਉਹੇ ਮੈਂਬਰ ਆਫ ਪਾਰਲੀਮੈਂਟ ਕੈਥੇ ਵੈਗਨਟਾਲ (ਯਾਰਕਟਨ-ਮੇਲਵਿਲ) ਅਤੇ ਸਾਬਕਾ ਐਮਪੀ ਤਮਾਰਾ ਜੇਨਸੇਨ (ਕਲੋਵਰਡੇਲ-ਲੈਂਗਲੀ ਸਿਟੀ) ਲਈ ਸੰਸਦੀ ਮਾਮਲਿਆਂ ਦੀ ਡਾਇਰੈਕਟਰ ਅਤੇ ਵੱਖ ਵੱਖ ਚੋਣ ਡਿਸਟ੍ਰਿਕਟ ਐਸੋਸੀਏਸ਼ਨਾਂ ਲਈ ਸੀਨੀਅਰ ਸਲਾਹਕਾਰ ਤੇ ਕੰਪੇਨ ਵਲੰਟੀਅਰ ਦੀ ਭੂਮਿਕਾ ਨਿਭਾਉਂਦੀ ਰਹੀ ਹੈ। ਅਗਲੀਆਂ ਫੈਡਰਲ ਚੋਣਾਂ 20 ਅਕਤੂਬਰ 2025 ਨੂੰ ਹੋਣਗੀਆਂ।