ਸਰੀ ਸਿਟੀ ਵਲੋਂ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਲਈ ਬਿਲਡਿੰਗ ਪਰਮਿਟ ਜਾਰੀ

0
2

ਵੈਨਕੂਵਰ-ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸ ਸੁਸਾਇਟੀ (ਪਿਕਸ) 125 ਬੈੱਡ ਵਾਲੀ ਲਾਂਗ ਟਰਮ ਕੇਅਰ ਫੈਸਿਲਟੀ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ ਪ੍ਰਾਜੈਕਟ’ ਲਈ ਸਰੀ ਸ਼ਹਿਰ ਵਲੋਂ ਬਿਲਡਿੰਗ ਪਰਮਿਟ ਜਾਰੀ ਹੋਣ ਦਾ ਐਲਾਨ ਕਰਕੇ ਖੁਸ਼ ਹੈ ਜਿਸ ਦੀ ਬੇਸਬਰੀ ਨਾਲ ਉਡੀਕ ਕੀਤੀ ਜ ਰਹੀ ਸੀ। ਇਹ ਮਹੱਤਵਪੂਰਣ ਮੀਲ ਪੱਥਰ ਮਾਨਯੋਗ ਸ਼ਖਸੀਅਤਾਂ ਜਿਨ੍ਹਾਂ ਵਿਚ ਮੇਅਰ ਬਰੈਂਡਾ ਲੋਕ, ਸਿਹਤ ਮੰਤਰੀ ਐਡਰੀਅਨ ਡਿਕਸ ਅਤੇ ਮਕਾਨ ਉਸਾਰੀ ਮੰਤਰੀ ਰਵੀ ਕਾਹਲੋਂ ਸ਼ਾਮਿਲ ਹੈ ਦੀ ਸਹਾਇਤਾ ਅਤੇ ਮਾਰਗਦਰਸ਼ਨ ਨਾਲ ਪ੍ਰਾਪਤ ਕਰ ਲਿਆ ਹੈ। ਅਸੀਂ ਇਸ ਪ੍ਰਾਜੈਕਟ ਨੂੰ ਹਕੀਕਤ ਵਿਚ ਬਦਲਣ ਲਈ ਇਨ੍ਹਾਂ ਨੇਤਾਵਾਂ ਅਤੇ ਫਰੇਜ਼ਰ ਸਿਹਤ ਅਥਾਰਟੀ ਦੇ ਸਤਿਕਾਰਤ ਅਧਿਕਾਰੀਆਂ ਅਤੇ ਬੀਸੀ ਹਾਊਸਿੰਗ ਅਤੇ ਸਿਟੀ ਆਫ ਸਰੀ ਦਾ ਉਨ੍ਹਾਂ ਦੀ ਮਹੱਤਵਪੂਰਣ ਭੂਮਿਕਾ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪਿਕਸ ਸੁਸਾਇਟੀ ਦੇ ਪ੍ਰਧਾਨ ਤੇ ਸੀਈਓ ਸਤਬੀਰ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੇ ਯੋਗਦਾਨ ਅਤੇ ਪ੍ਰੇਰਣਾ ਲਈ ਧੰਨਵਾਦ ਕਰਦੇ ਹਾਂ।