ਰਸ਼ਮਿਕਾ ਨੇ ਮਲਿਆਲਮ ਫ਼ਿਲਮ ਜਗਤ ਵਿਚ ਪੈਰ ਧਰਿਆ

0
11

ਮੁੰਬਈ-ਬੌਲੀਵੁੱਡ ਅਦਾਕਾਰਾ ਰਸ਼ਮਿਕਾ ਮੰਦਾਨਾ ਮਲਿਆਲਮ ਫ਼ਿਲਮ ਜਗਤ ਵਿੱਚ ਪੈਰ ਧਰਨ ਜਾ ਰਹੀ ਹੈ। ਫਿਲਮ ਨਿਰਮਾਤਾ ਰਾਹੁਲ ਰਵਿੰਦਰਨ ਨੇ ਅਦਾਕਾਰਾ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ ਕਿਉਂਕਿ ਰਸ਼ਮਿਕਾ ਹੁਣ ਤੱਕ ਪੰਜ ਭਾਸ਼ਾਵਾਂ ਵਿੱਚ ਫਿਲਮਾਂ ‘ਡੱਬ‘ ਕਰ ਚੁੱਕੀ ਹੈ। ਹੁਣ ਰਸ਼ਮਿਕਾ ਪਹਿਲੀ ਮਲਿਆਲਮ ਫਿਲਮ ‘ਦਿ ਗਰਲਫਰੈਂਡ‘ ਆ ਰਹੀ ਹੈ। ਰਾਹੁਲ ਨੇ ‘ਐਕਸ‘ ਆਖਿਆ, ‘‘ਰਸ਼ਮਿਕਾ ਪੰਜ ਭਾਸ਼ਾਵਾਂ ਵਿੱਚ ਟੀਜ਼ਰ ਲਈ ਫਿਲਮਾਂ ਡੱਬ ਕਰ ਚੁੱਕੀ ਹੈ। ਹੁਣ ਉਸ ਨੇ ਮਲਿਆਲਮ ਵਿੱਚ ਵੀ ਡੱਬ ਕਰ ਲਿਆ ਹੈ! ਹਾਲਾਂਕਿ ਰਸ਼ਮਿਕਾ ਨੇ ਇਸ ਭਾਸ਼ਾ ਵਿਚ ਪਹਿਲਾਂ ਕਦੇ ਵੀ ਕੰਮ ਨਹੀਂ ਕੀਤਾ ਸੀ।‘‘ ਜਾਣਕਾਰੀ ਅਨੁਸਾਰ ਇਸ ਫ਼ਿਲਮ ਦਾ ਟੀਜ਼ਰ ਪੰਜ ਅਪਰੈਲ ਨੂੰ ਰਸ਼ਮਿਕਾ ਦੇ ਜਨਮ ਦਿਨ ਮੌਕੇ ਰਿਲੀਜ਼ ਹੋਵੇਗਾ। ਫਿਲਮ ‘ਦਿ ਗਰਲਫਰੈਂਡ‘ ਰਾਹੁਲ ਰਵਿੰਦਰਨ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਦੂਜੀ ਫਿਲਮ ਹੋਵੇਗੀ। ਰਾਹੁਲ ਨੇ ਇਸ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਆਖਿਆ,‘‘ਮੇਰੇ ਨਿਰਦੇਸ਼ਨ ਹੇਠ ਬਣਨ ਵਾਲੀ ਫ਼ਿਲਮ ਦੀ ਇੱਕ ਝਲਕ। ਮੈਂ ਆਪਣੀ ਦੂਜੀ ਫ਼ਿਲਮ ਦੀ ਸ਼ੁਰੂਆਤ ਕਰਨ ਲਈ ਬਹੁਤ ਖੁਸ਼ ਹਾਂ। ਮੈਂ ਹੁਣ ਸ਼ੂਟਿੰਗ ਸ਼ੁਰੂ ਕਰਨ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ।‘‘ ਇਹ ਇੱਕ ਮੁਹੱਬਤੀ ਫਿਲਮ ਹੈ ਜਿਸ ਦੇ ਪੁਰਸ਼ ਅਦਾਕਾਰ ਦਾ ਐਲਾਨ ਹੋਣਾ ਬਾਕੀ ਹੈ।