ਮੋਟਰ ਗੱਡੀਆਂ ਚੁਰਾਉਣ ਤੇ ਘਰ ਵਿਚ ਚੋਰੀ ਕਰਨ ਵਾਲਾ ਚੋਰ ਤਿੰਨ ਦਿਨਾਂ ਵਿਚ ਤਿੰਨ ਵਾਰੀ ਕਾਬੂ ਆਇਆ

0
4

ਸਰੀ-ਵਿਕਟੋਰੀਆ ਵਾਸੀ ਇਕ ਵਿਅਕਤੀ ਨੂੰ ਕਈ ਕਾਰਾਂ ਦੀ ਖੋਹ ਕਰਨ ਅਤੇ ਚੋਰੀ ਦੇ ਇਰਾਦੇ ਨਾਲ ਇਕ ਘਰ ਵਿਚ ਦਾਖਲ ਹੋਣ ਪਿੱਛੋਂ ਤਿੰਨ ਦਿਨਾਂ ਵਿਚ ਲਗਾਤਾਰ ਤਿੰਨ ਵਾਰ ਗਿ੍ਰਫਤਾਰ ਕੀਤਾ ਗਿਆ। 23 ਅਪ੍ਰੈਲ ਨੂੰ ਸ਼ਾਮ 7.30 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਨੌਰਥ ਜੁਬਲੀ ਨੇਬਰਹੁੱਡ ਵਿਚ ਇਕ ਵਿਅਕਤੀ ਘਰ ਵਿਚ ਦਾਖਲ ਹੋ ਰਿਹਾ ਹੈ ਅਤੇ ਘਰ ਵਿਚ ਰਹਿਣ ਵਾਲੇ ਲੋਕ ਵੀ ਉਥੇ ਮੌਜੂਦ ਸਨ। ਘਰ ਵਿਚ ਰਹਿੰਦੇ ਲੋਕਾਂ ਨੇ ਉਸ ਦਾ ਪਿੱਛਾ ਕੀਤਾ ਪਰ ਉਹ ਭੱਜ ਗਿਆ। ਉਸ ਨੇ ਭੱਜਦੇ ਹੋਏ ਫੋਰਟ ਸਟਰੀਟ ਦੇ 1800 ਬਲਾਕ ਵਿਚ ਖੜੀ ਇਕ ਕਾਰ ਵਿਚ ਵੜਨ ਦੀ ਕੋਸ਼ਿਸ਼ ਕੀਤੀ ਪਰ ਕਾਰ ਵਿਚ ਬੈਠੇ ਕਾਰ ਦੇ ਡਰਾਈਵਰ ਨੇ ਉਸ ਨੂੰ ਕਾਰ ਵਿਚ ਦਾਖਲ ਨਾ ਹੋਣ ਦਿੱਤਾ। ਇਸ ਪਿੱਛੋਂ ਪੁਲਿਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਅਤੇ ਉਸ ਦੀ ਪਛਾਣ ਰਿਚਰਡਸਨ ਸਟਰੀਟ ਦੇ 1900 ਬਲਾਕ ਦੇ ਸੇਠ ਪੈਕਰ ਵਜੋਂ ਕੀਤੀ ਗਈ। ਪੈਕਰ ਪਹਿਲਾਂ ਵੀ ਮੋਟਰ ਗੱਡੀਆਂ ਚੋਰੀ ਕਰਨ, ਡਕੈਤੀ ਕਰਨ ਅਤੇ ਦੁਰਘਟਨਾ ਵਾਲੀ ਥਾਂ ’ਤੇ ਨਾ ਰੁਕਣ ਅਤੇ ਦੋ ਦਿਨ ਲਗਾਤਾਰ ਦੋ ਵਾਰ ਗਿ੍ਰਫ਼ਤਾਰ ਕੀਤੇ ਜਾਣ ਪਿੱਛੋਂ ਸ਼ਰਤਾਂ ਦੀ ਪਾਲਣਾ ਨਾ ਕਰਨ ਬਦਲੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।