ਬੀਸੀ ਸਰਕਾਰ ਵਲੋਂ ਐਬਟਸਫੋਰਡ ਮਿਲਕ ਪਲਾਂਟ ਲਈ 25 ਮਿਲੀਅਨ ਡਾਲਰ ਯੋਗਦਾਨ ਦੇਣ ਦਾ ਐਲਾਨ

0
6

ਐਬਟਸਫੋਰਡ-ਇਥੇ ਦੁੱਧ ਉਤਪਾਦਨ ਕਰਨ ਵਾਲੇ ਅਤਿ-ਅਧੁਨਿਕ ਪਲਾਂਟ ਦੀ ਇਨ੍ਹਾਂ ਗਰਮੀਆਂ ਵਿਚ ਉਸਾਰੀ ਸ਼ੁਰੂ ਹੋ ਰਹੀ ਹੈ ਅਤੇ ਇਹ ਉਸਾਰੀ 2026 ਵਿਚ ਮੁਕੰਮਲ ਹੋ ਜਾਵੇਗੀ। ਬੀਸੀ ਦੀ ਐਨਡੀਪੀ ਸਰਕਾਰ ਨੇ ਵਿਟਾਲਸ ਨਿਊਟ੍ਰੀਸ਼ਨ ਵਿਖੇ ਇਸ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਵੈਸਟ ਐਬਟਸਫੋਰਡ ਵਿਚ ਮਾਉਂਟ ਲੇਹਮਨ ਰੋਡ ’ਤੇ ਮੌਜੂਦ ਫੈਸਿਲਟੀ ਵੀਐਨ ਦੇ 143500 ਵਰਗ ਫੁੱਟ ਦੇੇ ਵਿਸਤਾਰ ਵਿਚ ਮਦਦ ਲਈ 25 ਮਿਲੀਅਨ ਡਾਲਰ ਦਾ ਯੋਗਦਾਨ ਪਾ ਰਹੀ ਹੈ। ਇਸ ਵਿਸਥਾਰ ਨੂੰ 2022 ਵਿਚ ਮਨਜ਼ੂਰੀ ਦਿੱਤੀ ਗਈ ਸੀ ਪਰ ਮੰਗਲਵਾਰ ਦੇ ਐਲਾਨ ਰਾਹੀਂ 99000 ਵਰਗ ਫੁੱਟ ਦੀ ਪ੍ਰਸਤਾਵਤ ਅਸਲੀ ਯੋਜਨਾ ਵਿਚ ਵਾਧਾ ਕੀਤਾ ਗਿਆ ਹੈ। ਵਿਟਾਲਸ ਵਿਚ ਮੌਜੂਦਾ ਸਮੇਂ 135 ਮੁਲਾਜ਼ਮ ਹਨ ਪਰ ਜਦੋਂ ਪ੍ਰਾਜੈਕਟ ਮੁਕੰਮਲ ਹੋ ਗਿਆ ਤਾਂ ਮੁਲਾਜ਼ਮਾਂ ਦੀ ਗਿਣਤੀ 230 ਤੋਂ ਵੀ ਵੱਧ ਜਾਵੇਗੀ। ਇਹ ਮੰਨਿਆਂ ਜਾਂਦਾ ਹੈ ਕਿ ਨਵਾਂ ਪਲਾਂਟ ਐਬਟਸਫੋਰਡ ਦੇ ਅੰਦਰ ਤੇ ਆਲੇ ਦੁਆਲੇ 3000 ਤੋਂ ਵੀ ਵੱਧ ਅਸਿੱਧੀਆਂ ਨੌਕਰੀਆਂ ਦੀ ਸਹਾਇਤਾ ਕਰੇਗਾ ਜਿਨ੍ਹਾਂ ਵਿਚ ਫਾਰਮਾਂ ਵਿਚ ਕੰਮ ਕਰਨ ਵਾਲੇ ਕਾਮੇ ਅਤੇ ਚੇਨ ਲੌਜਿਸਟਿਕਸ ਨਾਲ ਸਬੰਧਤ ਕਾਮੇ ਸ਼ਾਮਿਲ ਹਨ। ਸਰਕਾਰ ਦੀ ਪ੍ਰੈਸ ਰਿਲੀਜ਼ ਮੁਤਾਬਿਕ ਵੱਡਾ ਨਿਰਮਾਣ ਪਲਾਂਟ ਬੀਸੀ ਦੇ ਦੁੱਧ ਉਤਪਾਦਕਾਂ ਦੇ 50 ਫ਼ੀਸਦੀ ਸਥਾਨਕ ਉਤਪਾਦਨ ਵਿਚ ਵਾਧਾ ਕਰੇਗਾ ਜਿਸ ਨਾਲ ਸੂਬੇ ਵਿਚ ਦੁੱਧ ਦਾ ਸਾਲਾਨਾ ਉਤਪਾਦਨ 1.4 ਅਰਬ ਲਿਟਰ ਹੋ ਜਾਵੇਗਾ।