ਪਤੀ ਨੇ ਕਮਲਜੀਤ ਸੰਧੂ ਦੀ ਹੱਤਿਆ ਦਾ ਦੋਸ਼ ਕਬੂਲਿਆ

0
7

ਐਬਟਸਫੋਰਡ-ਇਥੋਂ ਦੇ ਵਾਸੀ ਵਿਅਕਤੀ ਨੇ ਆਪਣੀ ਪਤਨੀ ਕਮਲਜੀਤ ਕੌਰ ਸੰਧੂ ਦੇ 2022 ਵਿਚ ਹੋਏ ਕਤਲ ਦੇ ਸਬੰਧ ਵਿਚ ਆਪਣਾ ਕਸੂਰ ਮੰਨ ਲਿਆ ਹੈ। ਆਰਸੀਐਮਪੀ ਦੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਦੀ ਨਿਊਜ਼ ਰਿਲੀਜ਼ ਮੁਤਾਬਿਕ ਇੰਦਰਜੀਤ ਸੰਧੂ ਨੇ 19 ਅਪ੍ਰੈਲ ਨੂੰ ਐਬਟਸਫੋਰਡ ਦੀ ਸੁਪਰੀਮ ਕੋਰਟ ਵਿਚ ਸੈਕਿੰਡ ਡਿਗਰੀ ਕਤਲ ਲਈ ਦੋਸ਼ੀ ਹੋਣ ਦੀ ਪਟੀਸ਼ਨ ਦਾਖਲ ਕੀਤੀ। ਐਬਟਸਫੋਰਡ ਪੁਲਿਸ ਵਿਭਾਗ ਨੂੰ 45 ਸਾਲਾ ਕਮਲਜੀਤ ਸੰਧੂ 28 ਜੁਲਾਈ 2022 ਨੂੰ ਐਬਟਸਫੋਰਡ ਵਿਚ ਈਸਟਵਿਊ ਸਟਰੀਟ ਦੇ 2900 ਬਲੌਕ ਵਿਚ ਜਾਨਲੇਵਾ ਜ਼ਖ਼ਮਾਂ ਤੋਂ ਪੀੜਤ ਮਿਲੀ ਸੀ। ਸਹਾਇਤਾ ਲਈ ਪਹਿਲਾਂ ਪਹੁੰਚੀ ਟੀਮ ਦੇ ਯਤਨਾਂ ਦੇ ਬਾਵਜੂਦ ਉਹ ਜ਼ਖ਼ਮਾਂ ਦੀ ਤਾਬ ਨਾ ਝਲਦੀ ਹੋਈ ਦਮ ਤੋੜ ਗਈ ਸੀ। 48 ਸਾਲਾ ਸੰਧੂ ਮੌਕੇ ’ਤੇ ਮੌਜੂਦ ਮਿਲਿਆ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਸੀ। ਕਮਲਜੀਤ ਸੰਧੂ ਦੀ ਮੌਤ ਸਮੇਂ ਉਸ ਦੇ 16 ਅਤੇ 21 ਸਾਲ ਦੇ ਦੋ ਬੱਚੇ ਸਨ। ਇੰਦਰਜੀਤ ਸੰਧੂ ਨੂੰ ਸਜ਼ਾ ਸੁਣਾਉਣ ਦੀ ਤਾਰੀਕ ਅਜੇ ਤਹਿ ਨਹੀਂ ਕੀਤੀ ਗਈ।