ਸੀਬੀਸੀ ਦੀ ਨਿੱਝਰ ਦੇ ਕਤਲ ਬਾਰੇ ਡਾਕੂਮੈਂਟਰੀ ’ਚੋਂ ਕੰਸਰਵੇਟਿਵ ਵਿਰੋਧੀ ਪੱਖਪਾਤ ਤੇ ਭਾਰਤ ਦਾ ਨਿਰਾਦਰ ਦੀ ਗੰਧ

0
10

ਸਰੀ-ਸੀਬੀਸੀ ਦੀ ਨਿੱਝਰ ਦੇ ਕਤਲ ਬਾਰੇ ਡਾਕੂਮੈਂਟਰੀ ਵਿਚੋਂ ਕੰਸਰਵੇਟਿਵ ਵਿਰੋਧੀ ਪੱਖਪਾਤ ਅਤੇ ਭਾਰਤ ਦੇ ਨਿਰਾਦਰ ਦੀ ਗੰਧ ਆ ਰਹੀ ਹੈ। ਰੇਡੀਓ ਇੰਡੀਆ ਲਿਮਟਿਡ ਦੇ ਐਮਡੀ ਮਨਿੰਦਰ ਗਿੱਲ ਕੈਨੇਡੀਅਨ ਬਰੌਡਕਾਸਟਿਗ ਦੇ ਪ੍ਰਧਾਨ ਕੈਥਰੀਨ ਟੇਟ ਨੂੰ ਇਕ ਪੱਤਰ ਲਿਖ ਕੇ ਕਿਹਾ ਕਿ ਸੀਬੀਸੀ ਨੇ ਕੈਨੇਡਾ ਵਿਚ ਭਾਰਤ ਸਰਕਾਰ ਵਲੋਂ ਸਿੱਖ ਕਾਰਕੁਨਾਂ ਨੂੰ ਮਾਰਨ ਦੀ ਕਥਿਤ ਸਾਜਿਸ਼ ਸਬੰਧੀ ਇਕ ਡਾਕੂਮੈਂਟਰੀ ਪ੍ਰਸਾਰਤ ਕੀਤੀ ਹੈ। ਇਹ ਡਾਕੂਮੈਂਟਰੀ ਸੀਬੀਸੀ ਦੇ ਪੱਤਰਕਾਰੀ ਦੇ ਮਿਆਰਾਂ ਵਾਂਗ ਪੱਖਪਾਤੀ ਹੈ ਅਤੇ ਇਹ ਸਿਰਫ ਵਿਰੋਧੀ ਧਿਰ ਦੇ ਨੇਤਾ ਪੀਅਰ ਪੋਲੀਵਰ ਦਾ ਨੁਕਸਾਨ ਕਰਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਲਈ ਤਿਆਰ ਕੀਤਾ ਪ੍ਰਚਾਰ ਵੀਡੀਓ ਹੈ। ਡਾਕੂਮੈਂਟਰੀ ਸ਼ੁਰੂ ਤੋਂ ਹੀ ਆਪਣੇ ਅਸਲ ਇਰਾਦੇ ਤੋਂ ਭਟਕ ਜਾਂਦੀ ਹੈ। ਅਖੌਤੀ ਚਸ਼ਮਦੀਦ ਜਿਹੜਾ ਇਹ ਦਾਅਵਾ ਕਰਦਾ ਹੈ ਕਿ ਉਸ ਨੇ ਪੈਦਲ ਹੀ ਹਰਦੀਪ ਸਿੰਘ ਨਿੱਝਰ ਦੇ ਸ਼ੂਟਰਾਂ ਦਾ ਪਿੱਛਾ ਕੀਤਾ ਸੀ ਕਹਿੰਦਾ ਹੈ ਕਿ ਗੋਲੀਬਾਰੀ ਕਰਨ ਵਾਲਿਆਂ ਦੀਆਂ ਅੱਖਾਂ ਭਾਰਤੀਆਂ ਵਰਗੀਆਂ ਲਗਦੀਆਂ ਸਨ। ਗਵਾਹ ਇਹ ਵੀ ਸਵੀਕਾਰ ਕਰਦਾ ਹੈ ਕਿ ਗੋਲੀਬਾਰੀ ਕਰਨ ਵਾਲਿਆਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਚਿਹਰੇ ਮਾਸਕ ਨਾਲ ਢੱਕੇ ਹੋਏ ਸਨ, ਹੁਣ ਸ਼ਾਇਦ ਸੀਬੀਸੀ ਅਗਲੀ ਡਾਕੂਮੈਂਟਰੀ ਮਾਨਵ ਜਾਤੀੇ ਵਿਗਿਆਨ (ਐਂਥਰੋਪੋਲੋਜੀ) ਸਬੰਧੀ ਬਣਾ ਦੇਵੇ ਜਿਸ ਵਿਚ ਉਹ ਦੱਸਣਗੇ ਕਿ ਕਿਸੇ ਨਸਲੀ ਗਰੁੱਪ ਦੀਆਂ ਅੱਖਾਂ ਦੀ ਪਛਾਣ ਕਿਵੇਂ ਕਰਨੀ ਹੈ ਅਤੇ ਇਕ ਭਾਰਤੀ ਦੀਆਂ ਅੱਖਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ। ਆਖਰ ਵਿਚ ਗਿੱਲ ਨੇ ਲਿਖਿਆ ਕਿ ਕੈਨੇਡੀਅਨ ਧਰਤੀ ’ਤੇ ਕੈਨੇਡੀਅਨ ਨਾਗਰਿਕ ਦੀ ਹਿੰਸਕ ਮੌਤ ਨੂੰ ਕੋਈ ਵੀ ਸਵੀਕਾਰ ਨਹੀਂ ਕਰਦਾ। ਅਸੀਂ ਹਰਦੀਪ ਨਿੱਝਰ ਦੇ ਦੁਖੀ ਪਰਿਵਾਰ ਨਾਲ ਖੜੇ ਹਾਂ। ਇਹ ਬਹੁਤ ਅਹਿਮ ਹੈ ਕਿ ਹਰਦੀਪ ਨਿੱਝਰ ਦੇ ਕਾਤਲ ਫੜੇ ਜਾਣ ਅਤੇ ਇਸ ਘਿਨਾਉਣੇ ਜ਼ੁਰਮ ਲਈ ਸਖਤ ਸਜ਼ਾ ਦਾ ਸਾਹਮਣਾ ਕਰਨ, ਪਰ ਮੀਡੀਆ ਨੂੰ ਇਕ ਰਾਜਸੀ ਪਾਰਟੀ ਦਾ ਹੱਥਠੋਕਾ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।