ਰੈਜ਼ੀਡੈਂਟਸ ਕੋਲ ਨਾ ਰਹਿਣ ਕਾਰਨ ਸਰੀ ਦੀ ਨਰਸ ਹਰਵੀਰ ਰਾਏ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ

0
12

ਸਰੀ-ਸਰੀ ਦੀ ਲਾਇਸੰਸਸ਼ੁਦਾ ਪ੍ਰੈਕਟੀਕਲ ਨਰਸ (ਐਲਪੀਐਨ) ਖਿਲਾਫ 12 ਨਵੰਬਰ 2021 ਅਤੇ 17 ਜੁਲਾਈ 2022 ਵਿਚਕਾਰ ਪ੍ਰੈਕਟਿਸ ਮੁੱਦਿਆਂ ਨੂੰ ਲੈ ਕੇ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ। ਇਕ ਜਨਤਕ ਨੋਟਿਸ ਵਿਚ ਬਿ੍ਰਟਿਸ਼ ਕੋਲੰਬੀਆ ਕਾਲਜ ਆਫ ਨਰਸਿਜ ਐਂਡ ਮਿਡਵਾਈਵਜ਼ (ਬੀਸੀਸੀਐਨਐਮ) ਨੇ ਕਿਹਾ ਕਿ ਇਕ ਮੌਕੇ ’ਤੇ ਹਰਵੀਰ ਰਾਏ ਨਾਂਅ ਦੀ ਨਰਸ ਉਸ ਦੀ ਦੇਖਭਾਲ ਹੇਠ ਰਹਿ ਰਹੇ ਰੈਜ਼ੀਡੈਂਟਸ ਨੂੰ ਲਾਵਾਰਸ ਛੱਡ ਕੇ ਤਿੰਨ ਘੰਟੇ ਤੋਂ ਵੀ ਵੱਧ ਸਮਾਂ ਰੈਜ਼ੀਡੈਂਟ ਦੇ ਰੂਮ ਵਿਚ ਇਕੱਲੀ ਬੈਠੀ ਰਹੀ ਸੀ। ਉਸ ਨੇ ਆਪਣੇ ਦਸਤਾਵੇਜ਼ਾਂ ਵਿਚ ਗਲਤ ਬਿਆਨਬਾਜ਼ੀ ਕੀਤੀ ਅਤੇ ਉਹ ਆਪਣੇ ਮਾਲਕ ਪ੍ਰਤੀ ਇਮਾਨਦਾਰ ਨਹੀਂ ਸੀ। ਰਾਏ ਬੀਸੀਸੀਐਨਐਮ ਇਨਕੁਆਰੀ ਕਮੇਟੀ ਦੀਆਂ ਸ਼ਰਤਾਂ ਨਾਲ ਸਵੈਇੱਛਾ ਨਾਲ ਸਹਿਮਤ ਹੋ ਗਈ ਜਿਸ ਵਿਚ ਉਸ ਦੀ ਨਰਸਿੰਗ ਰਜਿਸਟਰੇਸ਼ਨ ਪੰਜ ਹਫ਼ਤਿਆਂ ਲਈ ਮੁਅੱਤਲ ਰਹੇਗੀ, ਅਗਲੇ 6 ਮਹੀਨੇ ਉਸ ਨੂੰ ਰਾਤ ਦੀ ਸ਼ਿਫਟ ਵਿਚ ਕੰਮ ਕਰਨ, ਨਵੇਂ ਸਟਾਫ ਨੂੰ ਦਿਸ਼ਾ ਦੇਣ, ਸਟਾਫ ਦੀ ਨਿਗਰਾਨੀ ਅਤੇ ਵਿਦਿਆਰਥੀਆਂ ਨਾਲ ਸਲਾਹਕਾਰ ਦੀ ਭੂਮਿਕਾ ਨਿਭਾਉਣ ਦੀ ਮਨਾਹੀ ਕਰ ਦਿੱਤੀ ਗਈ ਹੈ। ਉਸ ਨੂੰ ਦਸਤਾਵੇਜ਼, ਨੈਤਿਕਤਾ, ਜ਼ਿੰਮੇਵਾਰੀ ਅਤੇ ਜਵਾਬਦੇਹੀ ਵਿਚ ਸੁਧਾਰਾਤਮਿਕ ਸਿੱਖਿਆ ਲੈਣੀ ਪਵੇਗੀ। ਉਹ ਸਿੱਖਣ ਦੀ ਇਕ ਯੋਜਨਾ ਤਿਆਰ ਕਰੇਗੀ ਅਤੇ ਰੈਗੂਲੇਟਰੀ ਪ੍ਰੈਕਟਿਸ ਕਨਸਲਟੈਂਟ ਨਾਲ ਰਾਬਤਾ ਕਾਇਮ ਕਰੇਗੀ।