ਸਿਟੀ ਆਫ ਸਰੀ ਵਲੋਂ 64 ਐਵੀਨਿਊ ਦੇ ਨਾਲ ਸੜਕ ਵਿਸਤਾਰ ਪ੍ਰਾਜੈਕਟ ਸ਼ੁਰੂ

0
11

ਸਰੀ-ਸ਼ਹਿਰ ਵਲੋਂ ਪਿਛਲੇ ਦਿਨੀ ਇਕ ਸਮਾਰੋਹ ਕਰਕੇ 64 ਐਵੀਨਿਊ ਦੇ ਨਾਲ ਨਾਲ ਸੜਕ ਵਿਸਤਾਰ ਪ੍ਰਾਜੈਕਟ ਲਈ ਉਸਾਰੀ ਦੀ ਸ਼ੁਰੂਆਤ ਦਾ ਜ਼ਸ਼ਨ ਮਨਾਇਆ। ਰੁਝੀ ਰਹਿਣ ਵਾਲੀ ਸੜਕ ਨੂੰ 177ਬੀ ਅਤੇ 184 ਸਟਰੀਟਸ ਵਿਚਕਾਰ ਦੋ ਤੋਂ ਚਾਰ ਲੇਨ ਤਕ ਚੌੜਾ ਕੀਤਾ ਜਾ ਰਿਹਾ ਹੈ। ਪੈਦਲ ਚੱਲਣ ਵਾਲਾ ਤੇ ਸਾਈਕਲਿੰਗ ਬੁਨਿਆਦੀ ਢਾਂਚਾ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਸੜਕ ਸੁਰੱਖਿਆ ਵਿਚ ਸੁਧਾਰ ਅਤੇ ਨੇਬਰਹੁੱਡ ਤਕ ਪਹੁੰਚ ਲਈ 180 ਸਟਰੀਟ, 181ਏ ਸਟਰੀਟ ਅਤੇ ਕਲੇਟਨਵੁੱਡ ਗੇਟ ਚੌਰਾਹੇ ’ਤੇ ਟਰੈਫਿਕ ਸਿਗਨਲ ਲਗਾਏ ਜਾਣਗੇ। ਸਿਟੀ ਰਿਲੀਜ਼ ਵਿਚ ਕਿਹਾ ਕਿ ਇਹ ਕੰਮ 176 ਅਤੇ 196 ਸਟਰੀਟਸ ਵਿਚਕਾਰ 64 ਐਵੀਨਿਊ ਦੇ ਨਾਲ ਨਾਲ ਸਥਾਈ ਯਾਤਰਾ ਵਿਕਲਪਾਂ ਅਤੇ ਕਮਿਊਨਿਟੀ ਵਿਕਾਸ ਨੂੰ ਸਹਾਇਤਾ ਦੇਣ ਲਈ ਸੜਕ ਨੂੰ ਚੌੜਾ ਕਰਨ ਦਾ ਅੰਤਿਮ ਪੜਾਅ ਹੈ। ਸਰੀ ਦੀ ਮੇਅਰ ਬਰੈਂਡਾ ਲੋਕ ਨੇ ਦੱਸਿਆ ਕਿ 64 ਐਵੀਨਿਊ ਨੂੰ ਦੋ ਤੋਂ ਚਾਰ ਲੇਨ ਤਕ ਚੌੜਾ ਕਰਕੇ ਅਸੀਂ ਟਰੈਫਿਕ ਆਵਾਜਾਈ ਵਿਚ ਸੁਧਾਰ ਕਰਾਂਗੇ ਅਤੇ ਕਲੋਵਰਡੇਲ ਵਿਚ ਆਪਣੇ ਸ਼ਹਿਰ ਵਾਸੀਆਂ ਦੇ ਤੁਰਨ ਅਤੇ ਸਾਈਕਲ ਚਲਾਉਣ ਨੂੰ ਸੁਰੱਖਿਅਤ ਬਣਾਵਾਂਗੇ।