ਯੂਐਫਵੀ ਕਮਿਊਨਿਟੀ ਵਿਕਾਸ ਦੇ 50 ਸਾਲਾਂ ਦੇ ਮਨਾ ਰਹੀ ਹੈ ਜਸ਼ਨ

0
10

ਐਬਟਸਫੋਰਡ-1974 ਵਿਚ ਨਿਮਰ ਸ਼ੁਰੂਆਤ ਕਰਕੇ ਯੂਨੀਵਰਸਿਟੀ ਆਫ ਫ੍ਰੇਜ਼ਰ ਵੈਲੀ ਐਬਟਸਫੋਰਡ ਦੀ ਆਰਥਿਕਤਾ ਅਤੇ ਕਮਿਊਨਿਟੀ ਵਿਚ ਮਹੱਤਵਪੂਰਣ ਯੋਗਦਾਨ ਪਾਉਣ ਵਾਲੀ ਬਣ ਗਈ ਹੈ। ਅਪ੍ਰੈਲ ਵਿਚ ਜਦੋਂ ਯੂਨੀਵਰਸਿਟੀ ਆਪਣੇ 50ਵੀਂ ਵਰ੍ਹੇਗੰਢ ਦੇ ਜਸ਼ਨ ਸ਼ੁਰੂ ਕਰੇਗੀ ਤਾਂ ਇਹ ਆਪਣੀ ਕਮਿਊਨਿਟੀ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਨੂੰ ਸਵੀਕਾਰ ਕਰੇੇਗੀ ਜਿਸ ਵਿਚ ਇਸ ਦੇ ਵਿਸ਼ਵ ਭਰ ਦੇ 50000 ਤੋਂ ਵੀ ਜ਼ਿਆਦਾ ਸਾਬਕਾ ਵਿਦਿਆਰਥੀ ਸ਼ਾਮਿਲ ਹਨ। ਪੰਜ ਦਹਾਕਿਆਂ ਵਿਚ ਤੁਸੀਂ ਐਬਟਸਫੋਰਡ ਜੀਵਨ ਦੇ ਹਰੇਕ ਪਹਿਲੂ ਵਿਚ ਯੂਨੀਵਰਸਿਟੀ ਅਤੇ ਇਸ ਦੇ ਗ੍ਰੈਜੂਏਟ ਲੱਭ ਸਕਦੇ ਹੋ। ਭਾਵੇਂ ਇਹ ਸਿਹਤ ਸੰਭਾਲ, ਸਿੱਖਿਆ, ਖੇਤੀਬਾੜੀ, ਕਾਰੋਬਾਰ, ਵਪਾਰ, ਸਮਾਜਿਕ ਸਮੇਵਾਂ, ਕਲਾ ਜਾਂ ਗੈਰ-ਲਾਭਕਾਰੀ ਖੇਤਰ ਹੋਵੇ, ਯੂਐਫਵੀ ਦੇ ਸਾਬਕਾ ਵਿਦਿਆਰਥੀਆਂ ਨੇ ਐਬਟਸਫੋਰਡ ਅਤੇ ਫ੍ਰੇਜ਼ਰ ਵੈਲੀ ਨੂੰ ਅੱਜ ਦੇ ਰੂਪ ਦੇਣ ਵਿਚ ਮਦਦ ਕੀਤੀ ਹੈ।