ਸਰੀ ਕੌਂਸਲ ਵਲੋਂ 72 ਐਵੀਨਿਊ ਦੇ ਵਿਸਤਾਰ ਨੂੰ ਪ੍ਰਵਾਨਗੀ

0
12

ਸਰੀ-ਸਿਟੀ ਕੌਂਸਲ ਨੇ ਆਉਣ ਵਾਲੇ ਸਾਲਾਂ ਵਿਚ ਆਵਾਜਾਈ ਵਧਣ ਦੀ ਆਸ ਨਾਲ 72 ਐਵੀਨਿਊ ਨੂੰ ਪੂਰਬ ਵੱਲ 152 ਸਟਰੀਟ ਤੋਂ ਹਾਈਵੇਅ 15 (176 ਸਟਰੀਟ) ਤਕ ਵਧਾਉਣ ਲਈ ਇਕ ਡਿਜ਼ਾਈਨ ਦੀ ਖਰੀਦ ਨਾਲ ਅੱਗੇ ਵਧਣ ਲਈ ਇੰਜਨੀਅਰਿੰਗ ਵਿਭਾਗ ਦੀ ਸਿਫਾਰਸ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਾਜੈਕਟ ਲਈ 95 ਮਿਲੀਅਨ ਡਾਲਰ ਤੋਂ ਲੈ ਕੇ 158 ਮਿਲੀਅਨ ਡਾਲਰ ਤਕ ਦੇ ਚਾਰ ਦ੍ਰਿਸ਼ ਹਨ। ਸਰੀ ਦੀ ਮੇਅਰ ਬਰੈਂਡਾ ਲੋਕ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਸਾਨੂੰ ਸ਼ਹਿਰ ਵਿਚ ਪੂਰਬੀ-ਪੱਛਮੀ ਸੰਪਰਕ ਦੀ ਲੋੜ ਹੈ। ਇਹ ਸੜਕ ਅਜਿਹੀ ਹੋਵੇਗੀ ਜਿਹੜੀ ਆਵਾਜਾਈ ਵਿਚ ਕਾਫੀ ਮਦਦਗਾਰ ਸਾਬਤ ਹੋਵੇਗੀ। ਮੈਨੂੰ ਨਹੀਂ ਲਗਦਾ ਕਿ ਸਰੀ ਵਿਚ ਘੁੰਮਣ ਫਿਰਨ ਵਾਲਾ ਵਿਅਕਤੀ ਇਸ ਤੱਥ ’ਤੇ ਸਵਾਲ ਕਰੇਗਾ ਕਿ ਅਸੀਂ ਇਸ ਤਰ੍ਹਾਂ ਦੀਆਂ ਟਰੈਫਿਕ ਸਮੱਸਿਆਵਾਂ ਕਦੇ ਨਹੀਂ ਦੇਖੀਆਂ। ਪਿਛਲੇ ਇਕ ਦਹਾਕੇ ਵਿਚ ਤਾਂ ਹਾਲਤ ਜ਼ਿਆਦਾ ਖਰਾਬ ਹੋ ਗਈ ਹੈ। ਪਿਛਲੇ ਸਾਲ ਮਈ ਵਿਚ ਕੌਂਸਲ ਨੇ ਸਿਟੀ ਸਟਾਫ ਨੂੰ 152 ਸਟਰੀਟ ਪੂਰਬੀ ਤੋਂ ਹਾਈਵੇਅ 15 (176) ਤਕ 72 ਐਵੀਨਿਊ ਨੂੰ ਵਧਾਉਣ ਦੀ ਸੰਭਾਵਨਾ, ਖਰਚ, ਲਾਭ ਅਤੇ ਅਸਰ ਦਾ ਮੁਲਾਂਕਣ ਕਰਨ ਦੀ ਹਦਾਇਤ ਕੀਤੀ ਸੀ। ਇਹ ਮੁਲਾਂਕਣ 2024 ਦੀ ਪਹਿਲੀ ਤਿਮਾਹੀ ਵਿਚ ਮੁਕੰਮਲ ਹੋਣ ਅਤੇ ਫਿਰ ਵਿਚਾਰ ਵਟਾਂਦਰੇ ਲਈ ਕੌਂਸਲ ਸਾਹਮਣੇ ਪੇਸ਼ ਕਰਨ ਦੀ ਆਸ ਹੈ।