ਪਲਾਸਟਿਕ ਦੇ ਉਤਪਾਦਨ ਤੇ ਪ੍ਰਦੂਸ਼ਣ ਨੂੰ ਟਰੈਕ ਕਰਨ ਲਈ ਕੈਨੇਡਾ ਕਾਇਮ ਕਰੇਗਾ ਨੈਸ਼ਨਲ ਰਜਿਸਟਰੀ

0
8

ਓਟਵਾ-ਵਾਤਾਵਰਣ ਮੰਤਰੀ ਸਟੀਵਨ ਗਿਲਬੌਲਟ ਨੇ ਕਿਹਾ ਕਿ ਕੈਨੇਡਾ ਪਲਾਸਟਿਕ ਦੇ ਉਤਪਾਦਨ ਤੇ ਪ੍ਰਦੂਸ਼ਣ ਦਾ ਪਤਾ ਲਗਾਉਣ ਲਈ ਨੈਸ਼ਨਲ ਰਜਿਸਟਰੀ ਕਾਇਮ ਕਰ ਰਿਹਾ ਹੈ ਅਤੇ ਕੈਨੇਡਾ ਪਲਾਸਟਿਕ ਦੇ ਰਹਿੰਦ ਖੂੰਹਦ ਦੇ ਖਾਤਮੇ ਲਈ ਵਿਸ਼ਵ ਸੰਧੀ ਲਈ ਗੱਲਬਾਤ ਦੇ ਇਕ ਹੋਰ ਦੌਰ ਦੀ ਮੇਜ਼ਬਾਨੀ ਕਰ ਰਿਹਾ ਹੈ। ਪੌਣਪਾਣੀ ਤਬਦੀਲੀ ਬਾਰੇ 2015 ਦੇ ਪੈਰਿਸ ਸਮਝੌਤੇ ਦੀ ਤਰ੍ਹਾਂ ਇਸ ਗੱਲਬਾਤ ਵਿਚ ਵਿਸ਼ਵ ਦੀ ਪਲਾਸਟਿਕ ਦੀ ਆਦਤ ਨਾਲ ਕਿਵੇਂ ਨਜਿੱਠਣਾ ਹੈ ਸਬੰਧੀ ਅੰਤਰਰਾਸ਼ਟਰੀ ਸਮਝੌਤਾ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ। 2022 ਤੋਂ ਇਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ਼ ਕੈਨੇਡਾ ਪਲਾਸਟਿਕ ਰਜਿਸਟਰੀ ਵਿਕਸਤ ਕਰਨ ਲਈ ਸਲਾਹ ਮਸ਼ਵਰਾ ਕਰ ਰਿਹਾ ਹੈ ਜਿਵੇਂ ਉਹ ਗਰੀਨਹਾਊਸ ਗੈਸ ਦੇ ਨਿਕਾਸ ਦਾ ਪਤਾ ਲਗਾਉਂਦਾ ਹੈ। ਇਹ ਰਜਿਸਟਰੀ ਅਗਲੇ ਕੁਝ ਸਾਲਾਂ ਵਿਚ ਕਾਇਮ ਹੋ ਜਾਵੇਗੀ। ਗਿਲਬੌਲਟ ਨੇ ਦੱਸਿਆ ਕਿ ਇਹ ਪਲਾਸਟਿਕ ਉਤਪਾਦਕਾਂ ਨੂੰ ਉਨ੍ਹਾਂ ਵਲੋਂ ਬਾਜ਼ਾਰ ਵਿਚ ਪੇਸ਼ ਕੀਤੀ ਜਾਂਦੀ ਸਮੱਗਰੀ ਲਈ ਹੋਰ ਜ਼ਿੰਮੇਵਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਰਜਿਸਟਰੀ ਨਾਲ ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੈਨੇਡਾ ਵਿਚ ਪਲਾਸਟਿਕ ਦੇ ਉਤਪਾਦਨ ਤੇ ਵਰਤੋਂ ਬਾਰੇ ਪਾਰਦਰਸ਼ਤਾ ਹੋਵੇ। ਜੇਕਰ ਤੁਹਾਨੂੰ ਇਹ ਪਤਾ ਨਹੀਂ ਕਿ ਇਹ ਕੀ ਹੈ, ਇਹ ਕਿਥੇ ਹੈ ਅਤੇ ਕੀ ਵਰਤਿਆ ਜਾ ਰਿਹਾ ਹੈ ਤਾਂ ਸਮੱਸਿਆ ਨੂੰ ਹੱਲ ਕਰਨਾ ਔਖਾ ਹੈ। ਸਾਲਾਂ ਤੋਂ ਕੈਨੇਡਾ ਉਦਯੋਗਾਂ ਨੂੰ ਨਿਕਾਸ ਬਾਰੇ ਰਿਪੋਰਟ ਕਰਨ ਲਈ ਕਹਿ ਰਿਹਾ ਹੈ ਜਿਹੜਾ ਉਹ ਪੈਦਾ ਕਰਦੇ ਹਨ ਅਤੇ ਉਹ ਅੰਕੜੇ ਕੁਲ ਨਿਕਾਸ ਬਾਰੇ ਕੈਨੇਡਾ ਦੀ ਸਾਲਾਨਾ ਰਿਪੋਰਟ ਦੇ ਅਹਿਮ ਹਿੱਸਾ ਹਨ।