ਆਲੋਚਨਾ ਪਿੱਛੋਂ ਓਟਵਾ ਨੇ ਹਾਮਾਸ ਜਿਣਸੀ ਹਿੰਸਾ ਪੀੜਤਾਂ ਲਈ ਸਹਾਇਤਾ ਦਾ ਕੀਤਾ ਵਾਅਦਾ

0
17

ਓਟਵਾ-ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਕੈਨੇਡਾ ਪਿਛਲੇ ਸਾਲ ਅਕਤੂਬਰ ਵਿਚ ਹਾਮਾਸ ਦੇ ਹਮਲੇ ਦੌਰਾਨ ਜਿਣਸੀ ਹਿੰਸਾ ਦੇ ਪੀੜਤ ਇਸਰਾਈਲੀ ਲੋਕਾਂ ਨੂੰ 10 ਲੱਖ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕਰ ਰਿਹਾ ਹੈ। ਇਸਰਾਈਲੀ ਔਰਤਾਂ ਦੀ ਸਹਾਇਤਾ ਲਈ ਵੱਖ ਵੱਖ ਯਹੂਦੀ ਸੰਗਠਨਾਂ ਨਾਲ ਤਾਲਮੇਲ ਕਰਨ ਵਿਚ ਮਦਦ ਕਰ ਰਹੇ ਸਾਬਕਾ ਰਾਜਸੀ ਸਹਾਇਕ ਕੇਲੀ ਅਜ਼ੀਕੋਵਿਟਜ਼ ਨੇ ਕਿਹਾ ਕਿ ਮੇਰਾ ਖਿਆਲ ਹੈ ਕਿ ਜੋ ਕੁਝ ਵਾਪਰਿਆ ਹੈ ਉਹ ਹਰੇਕ ਗੱਲ ਸਾਹਮਣੇ ਆਉਣ ਵਿਚ ਕਈ ਸਾਲ ਲੱਗ ਜਾਣਗੇ। ਫੈਡਰਲ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਕਿਸ ਸੰਗਠਨ ਨੂੰ 10 ਲੱਖ ਡਾਲਰ ਦੀ ਸਹਾਇਤਾ ਕਦੋਂ ਮਿਲੇਗੀ। ਕੈਨੇਡਾ ਜਾਂਚ ਵਿਚ ਵੀ ਆਰਸੀਐਮਪੀ ਦੀ ਸਹਾਇਤਾ ਦੀ ਪੇਸ਼ਕਸ਼ ਕਰ ਰਿਹਾ ਹੈ ਭਾਵੇਂ ਇਹ ਗੱਲ ਸਪਸ਼ਟ ਨਹੀਂ ਕਿ ਇਸਰਾਈਲ ਅਧਿਕਾਰੀਆਂ ਨੇ ਕੋਈ ਵਿਸ਼ੇਸ਼ ਬੇਨਤੀ ਕੀਤੀ ਹੈ ਜਾਂ ਨਹੀਂ। ਜੋਲੀ ਨੇ ਪਲੇਟਫਾਰਮ ਐਕਸ ਜਿਸ ਨੂੰ ਪਹਿਲਾਂ ਟਵਿੱਟਰ ਕਰਕੇ ਜਾਣਿਆਂ ਜਾਂਦਾ ਸੀ ’ਤੇ ਉਪਾਵਾਂ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਪੈਸਾ ਉਨ੍ਹਾਂ ਸੰਗਠਨਾਂ ਲਈ ਹੈ ਜਿਹੜੇ ਹਾਮਾਸ ਵਲੋਂ ਕੀਤੀ ਜਿਣਸੀ ਹਿੰਸਾ ਦੇ ਪੀੜਤਾਂ ਲਈ ਸਹਾਇਤਾ ਕਰ ਰਹੇ ਹਨ। ਇਹ ਐਲਾਨ ਤਿੰਨ ਮਹੀਨੇ ਪਹਿਲਾਂ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਔਰਤਾਂ ਜਿਨ੍ਹਾਂ ਨੇ ਕੈਨੇਡਾ ਵਿਚ ਰਾਜਸੀ ਦਫ਼ਤਰ ਸੰਭਾਲੇ ਹੋਏ ਹਨ ਜਿਨ੍ਹਾਂ ਵਿਚ ਸਾਬਕਾ ਫੈਡਰਲ ਕੰਸਰਵੇਟਿਵ ਨੇਤਾ ਰੋਨਾ ਐਮਬਰੋਸ ਅਤੇ ਓਨਟਾਰੀਓ ਦੀ ਸਾਬਕਾ ਲਿਬਰਲ ਪ੍ਰੀਮੀਅਰ ਕੈਥਲੀਨ ਵਿਨ ਸ਼ਾਮਿਲ ਹਨ ਦੇ ਗਰੁੱਪ ਵਲੋਂ ਕੀਤੀ ਬੇਨਤੀ ਨੂੰ ਪੂਰਾ ਕਰਦਾ ਹੈ।