37 ਹਜ਼ਾਰ ਫੁੱਟ ’ਤੇ ਔਰਤ ਨੇ ਜਹਾਜ਼ ਦਾ ਦਰਵਾਜ਼ਾ ਖੋਲਣ ਦੀ ਕੀਤੀ ਕੋਸ਼ਿਸ਼ ਕਿਹਾ, ਮੈਨੂੰ ‘ਯਿਸੂ ਨੇ ਹੁਕਮ ਦਿੱਤਾ’

0
67

ਅਮਰੀਕਾ-ਅਮਰੀਕਾ ‘ਚ ਇਕ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਇਕ ਔਰਤ ਨੂੰ ਗਿ੍ਰਫਤਾਰ ਕਰ ਲਿਆ ਗਿਆ। ਇਸ ਔਰਤ ਨੇ 37 ਹਜਾਰ ਫੁੱਟ ਦੀ ਉਚਾਈ ‘ਤੇ ਉੱਡਦੇ ਜਹਾਜ਼ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ। ਯੂਐਸ ਡਿਸਟਿ੍ਰਕਟ ਕੋਰਟ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ 34 ਸਾਲਾ ਇਲੋਮ ਐਗਬੇਡਨੀਨੋ ਨੇ ਦਾਅਵਾ ਕੀਤਾ ਕਿ ਉਸਨੇ ਅਜਿਹਾ ਇਸ ਲਈ ਕੀਤਾ ਕਿਉਂਕਿ “ਯਿਸੂ ਮਸੀਹ ਨੇ ਉਸਨੂੰ ਹਵਾਈ ਜਹਾਜ਼ ਦਾ ਦਰਵਾਜ਼ਾ ਖੋਲਣ ਦਾ ਹੁਕਮ ਦਿੱਤਾ ਸੀ“ਜਹਾਜ ਮੱਧ-ਉਡਾਣ ਵਿਚ ਸੀ। ਇਹ ਘਟਨਾ ਸ਼ਨੀਵਾਰ ਨੂੰ ਹਿਊਸਟਨ, ਟੈਕਸਾਸ ਤੋਂ ਕੋਲੰਬਸ, ਉਹੀਉ ਜਾਣ ਵਾਲੀ ਸਾਊਥਵੈਸਟ ਫਲਾਈਟ 192 ‘ਤੇ ਵਾਪਰੀ। ਇਲੋਮ ਨੇ ਫਲਾਈਟ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਕਥਿਤ ਤੌਰ ‘ਤੇ ਪ੍ਰੇਸ਼ਾਨ ਸੀ ਕਿ ਫਲਾਈਟ ਦੇ ਅਮਲੇ ਨੇ ਉਸ ਨੂੰ ਐਮਰਜੈਂਸੀ ਐਗਜ਼ਿਟ ਤੱਕ ਪਹੁੰਚਣ ਤੋਂ ਰੋਕਿਆ। ਇਕ ਹੈਰਾਨ ਹੋਏ ਸਾਥੀ ਯਾਤਰੀ ਨੇ ਦਖਲ ਦਿੱਤਾ ਅਤੇ ਇਲੋਮ ਨੂੰ ਰੋਕਿਆ ਪਰ ਇਲੋਮ ਨੇ ਉਸ ਨੂੰ ਪੱਟ ‘ਤੇ ਕੱਟ ਲਿਆ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਔਰਤ ਫਿਰ ਜਹਾਜ਼ ਦੇ ਪਿਛਲੇ ਪਾਸੇ ਚਲੀ ਗਈ ਜਿੱਥੇ ਉਹ ਬਾਹਰ ਜਾਣ ਦੇ ਦਰਵਾਜ਼ੇ ‘ਤੇ “ਘੁੰਮ ਰਹੀ ਸੀ“। ਇੱਕ ਫਲਾਈਟ ਅਟੈਂਡੈਂਟ ਉਸ ਕੋਲ ਆਇਆ ਅਤੇ ਉਸ ਨੂੰ ਜਾਂ ਤਾਂ ਬਾਥਰੂਮ ਵਰਤਣ ਜਾਂ ਬੈਠਣ ਲਈ ਕਿਹਾ। ਇਕ ਹੋਰ ਫਲਾਈਟ ਅਟੈਂਡੈਂਟ ਨੇ ਦੱਸਿਆ ਕਿ ਇਲੋਮ ਨੇ ਐਗਜ਼ਿਟ ਦਰਵਾਜ਼ੇ ਦਾ ਹੈਂਡਲ ਖੋਲਣ ਦੀ ਕੋਸ਼ਿਸ਼ ਕੀਤੀ। ਅਦਾਲਤ ਦੇ ਦਸਤਾਵੇਜ਼ਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ “ਉਸ ਔਰਤ ਨੇ ਫਿਰ ਜਹਾਜ਼ ਦੇ ਫਰਸ਼ ‘ਤੇ ਆਪਣਾ ਸਿਰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਕਿਹਾ ਕਿ ਯਿਸੂ ਨੇ ਉਸਨੂੰ ਉਹੀਉ ਜਾਣ ਅਤੇ ਜਹਾਜ਼ ਦਾ ਦਰਵਾਜ਼ਾ ਖੋਲਣ ਲਈ ਕਿਹਾ ਸੀ।“ ਇਸ ਘਟਨਾ ਕਾਰਨ ਪਾਇਲਟ ਨੂੰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਅਤੇ ਲਿਟਲ ਰੌਕ ਸਥਿਤ ਬਿਲ ਅਤੇ ਹਿਲੇਰੀ ਕਲੰਿਟਨ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ।