ਵਿਤ ਮੰਤਰੀ ਰੋਬਿਨਸਨ ਵਲੋ 5.7 ਅਰਬ ਡਾਲਰ ਦੇ ਸਰਪਲੱਸ ਬਜਟ ਦਾ ਅਨੁਮਾਨ

0
82

ਵਿਕਟੋਰੀਆ-ਵਿੱਤ ਮੰਤਰੀ ਸੇਲੀਨਾ ਰੋਬਿਨਸਨ ਨੇ ਤਾਜ਼ਾ ਜਾਣਕਾਰੀ ਜਾਰੀ ਕਰਦਿਆਂ ਸੂਬੇ ਦੀ ਵਿੱਤੀ ਸਥਿਤੀ ਦੀ ਹੈਰਾਨੀਜਨਕ ਰਿਕਵਰੀ ਬਾਰੇ ਹੋਰ ਸਬੂਤ ਮੁਹੱਈਆ ਕੀਤੇ ਅਤੇ 5.5 ਅਰਬ ਦਾ ਘਾਟੇ ਦੀ ਪੇਸ਼ੀਨਗੋਈ ਨਾਲ ਸ਼ੁਰੂ ਹੋਏ ਸਾਲ ਲਈ 5.7 ਅਰਬ ਡਾਲਰ ਦੇ ਸਰਪੱਲਸ ਹੋਣ ਦਾ ਅਨੁਮਾਨ ਲਗਾਇਆ ਹੈ। 11 ਅਰਬ ਡਾਲਰ ਦੀ ਵਿੱਤੀ ਰਿਕਵਰੀ ਨਿੱਜੀ ਆਮਦਨ ਟੈਕਸਾਂ ਤੇ ਕਾਰਪੋਰੇਟ ਟੈਕਸਾਂ ਤੋਂ ਆਸ ਨਾਲੋਂ ਜ਼ਿਆਦਾ ਆਮਦਨ ਕਾਰਨ ਹੋਈ ਹੈ। ਓਟਵਾ ਸੂਬਿਆਂ ਦੀ ਤਰਫੋਂ ਇਨਾਂ ਟੈਕਸਾਂ ਨੂੰ ਇਕੱਠਾ ਕਰਦਾ ਹੈ ਅਤੇ ਫਿਰ ਟੈਕਸ ਭਰਨ ਦਾ ਸੀਜ਼ਨ ਖਤਮ ਹੋਣ ਪਿੱਛੋਂ ਇਹ ਰਕਮ ਉਨਾਂ ਨੂੰ ਭੇਜ ਦਿੰਦਾ ਹੈ। ਇਸ ਸਰਪੱਲਸ ਵਿਚ ਨਿੱਜੀ ਆਮਦਨ ਕਰ ਦਾ 4.2 ਅਰਬ ਡਾਲਰ ਤੇ ਕਾਰਪੋਰੇਟ ਆਮਦਨ ਕਰ ਦਾ 4.6 ਅਰਬ ਡਾਲਰ ਦਾ ਵਾਧੂ ਮਾਲੀਆ ਸ਼ਾਮਿਲ ਹੈ। ਜ਼ਰੂਰੀ ਵਸਤਾਂ ਦੀਆਂ ਉੱਚੀਆਂ ਕੀਮਤਾਂ ਨੇ 2.7 ਅਰਬ ਡਾਲਰ ਦਾ ਵਾਧੂ ਯੋਗਦਾਨ ਪਾਇਆ ਜਿਹੜਾ ਕਿ ਕੁਦਰਤੀ ਗੈਸ ਰਾਇਲਟੀ ਨਾਲੋਂ ਅੱਧੇ ਤੋਂ ਵੱਧ ਹੈ ਪਰ ਪ੍ਰਾਪਰਟੀ ਟੈਕਸ ਵਰਗੇ ਕੁਝ ਰੈਵੀਨਿਊ ਆਸ ਤੋਂ ਘੱਟ ਰਹੇ। ਹੁਣ ਤੋਂ ਵਿਕਟੋਰੀਆ ਦਾ 31 ਮਾਰਚ ਨੂੰ ਖਤਮ ਹੋ ਰਹੇ ਵਿੱਤੀ ਵਰੇ ਲਈ 5.7 ਅਰਬ ਡਾਲਰ ਦਾ ਬਜਟ ਸਰਪਲੱਸ ਬਣ ਰਿਹਾ ਹੈ।