ਮਨਿੰਦਰ ਗਿੱਲ ਦੇ ਭਰਾ ਰਾਜੀ ਗਿੱਲ ਦੀਆਂ ਅਸਥੀਆਂ ਕੀਤੀਆਂ ਜਲਪਰਵਾਹ ਬਾਬਾ ਬਲਬੀਰ ਸਿੰਘ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਰਹੇ ਮੌਜੂਦ

0
86

ਸਰੀ-ਰੇਡੀਓ ਇੰਡੀਆ ਕੈਨੇਡਾ ਦੇ ਸੀ ਈ ਓ ਮਨਿੰਦਰ ਸਿੰਘ ਗਿੱਲ ਦੇ ਭਰਾ ਰਵਿੰਦਰ ਸਿੰਘ ਗਿੱਲ ਰਾਜੀ ਗਿੱਲ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ। ਗਿੱਲ ਪਰਿਵਾਰ ਵੱਲੋਂ ਰਾਜੀ ਗਿੱਲ ਦੀਆਂ ਅਸਥੀਆਂ ਨੂੰ ਕੀਰਤਪੁਰ ਸਾਹਿਬ ਵਿਖੇ ਜਲਪ੍ਰਵਾਹ ਕੀਤਾ ਗਿਆ। ਇਸ ਮੌਕੇ ਮਨਿੰਦਰ ਗਿੱਲ ਅਤੇ ਉਨਾਂ ਦੇ ਵੱਡੇ ਭਰਾ ਸੁਖਵਿੰਦਰ ਸਿੰਘ ਗਿੱਲ, ਰਾਜੀ ਗਿੱਲ ਦੀਆਂ ਕੈਨੇਡਾ ਤੋਂ ਆਈਆਂ ਤਿੰਨੇ ਧੀਆਂ  (ਯੂ. ਕੇ.)  ਅਤੇ ਪਰਿਵਾਰ ਦੇ ਹੋਰ ਮੈਂਬਰ ਤੇ ਰਿਸ਼ਤੇਦਾਰ ਮੌਜੂਦ ਸਨ। ਇਸ ਮੌਕੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਉਚੇਚੇ ਤੌਰ ’ਤੇ ਪਰਿਵਾਰ ਨਾਲ ਮੌਜੂਦ ਰਹੇ। ਉਨਾਂ ਨੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ। ਚੇਤੇ ਰਹੇ ਕਿ ਰਾਜੀ ਗਿੱਲ ਦਾ 25 ਨਵੰਬਰ , 2022 ਨੂੰ ਪਿੰਡ ਸ਼ੇਰਪੁਰ ਵਿਚ ਹੀ ਅਚਾਨਕ ਦਿਹਾਂਤ ਹੋ ਗਿਆ ਸੀ .ਅੰਤਮ ਸਸਕਾਰ 28 ਨਵੰਬਰ ਨੂੰ ਪਿੰਡ ’ਚ ਕੀਤਾ ਗਿਆ ਸੀ।  ਮਨਿੰਦਰ ਗਿੱਲ ਨੂੰ ਇਨਾਂ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਇੰਡੀਆ ਨੰਬਰ  +91-7652920364 ਅਤੇ ਕੈਨੇਡਾ ਨੰਬਰ +1-604 5051600.