ਚੀਨ ਨੇ ਆਪਣੇ ਸਪੇਸ ਸਟੇਸ਼ਨ ’ਤੇ ਭੇਜੇ ਤਿੰਨ ਯਾਤਰੀ

0
78

ਬੀਜਿੰਗ-ਅਮਰੀਕਾ ਨਾਲ ਸਖ਼ਤ ਮੁਕਾਬਲੇ ਦੌਰਾਨ ਚੀਨ ਨੇ ਮੰਗਲਵਾਰ ਨੂੰ ਤਿੰਨ ਪੁਲਾੜ ਯਾਤਰੀਆਂ ਨੂੰ ਪੁਲਾੜ ਯਾਨ ਰਾਹੀਂ ਆਪਣੇ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਲਈ ਰਵਾਨਾ ਕੀਤਾ। ਸ਼ੇਨਝੋੜ-15 ਪੁਲਾੜ ਯਾਨ ਨੂੰ ਉੱਤਰ-ਪੱਛਮੀ ਚੀਨ ਦੇ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। ਇਹ ਤਿੰਨ ਪੁਲਾੜ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਹੈ- ਫੇਈ ਜੁਨਲੋਂਗ, ਡੇਂਗ ਕਿੰਗਮਿੰਗ ਅਤੇ ਝਾਂਗ ਲੂ। ਚਾਈਨਾ ਸਪੇਸ ਸਟੇਸ਼ਨ (ਸੀਐਸਐਸ) ਦੇ ਨਿਰਦੇਸ਼ਕ ਦੇ ਸਹਾਇਕ ਜੀ ਕਿਮੰਗ ਨੇ ਮੀਡੀਆ ਨੂੰ ਦੱਸਿਆ ਕਿ ਫੇਈ ਮਿਸ਼ਨ ਦੇ ਕਮਾਂਡਰ ਹੋਣਗੇ। ਇਹ ਲਾਂਚ ‘ਲੌਂਗ ਮਾਰਚ-2ਐੱਫ‘ ਰਾਕੇਟ ਰਾਹੀਂ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਮਿਸ਼ਨ ‘ਤੇ ਜਾਣ ਵਾਲੇ ਤਿੰਨ ਯਾਤਰੀ ਅਗਲੇ ਛੇ ਮਹੀਨਿਆਂ ਤੱਕ ਆਰਬਿਟ ਵਿੱਚ ਰਹਿਣਗੇ, ਇਹ ਇੱਕ ਸਮਾਂ ਸੀਮਾ ਹੈ ਜਿਸ ਵਿੱਚ ਹੇਠਲੇ ਆਰਬਿਟ ਵਿੱਚ ਪੁਲਾੜ ਸਟੇਸ਼ਨ ਦਾ ਨਿਰਮਾਣ ਪੂਰਾ ਹੋਣ ਦੀ ਉਮੀਦ ਹੈ। ਚੀਨ ਵੱਲੋਂ ਪੁਲਾੜ ਸਟੇਸ਼ਨ ‘ਤੇ ਭੇਜਿਆ ਗਿਆ ਇਹ ਤੀਜਾ ਮਨੁੱਖ ਮਿਸ਼ਨ ਹੈ। ਨਿਰਮਾਣ ਪੂਰਾ ਹੋਣ ਤੋਂ ਬਾਅਦ, ਚੀਨ ਇਕਲੌਤਾ ਦੇਸ਼ ਹੋਵੇਗਾ ਜਿਸ ਕੋਲ ਆਪਣਾ ਪੁਲਾੜ ਸਟੇਸ਼ਨ ਹੋਵੇਗਾ ਕਿਉਂਕਿ ਰੂਸ ਦਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਕਈ ਦੇਸ਼ਾਂ ਦਾ ਸਹਿਯੋਗੀ ਪ੍ਰੋਜੈਕਟ ਹੈ।