ਕੈਂਸਰ ਦੀ ਲਪੇਟ ‘ਚ ਆ ਰਿਹਾ ਹੈ-ਪੀ.ਜੀ.ਆਈ. ਵਲੋਂ ਹੈਰਾਨ ਕਰਨ ਵਾਲੇ ਅੰਕੜੇ ਜਾਰੀ

0
353

ਚੰਡੀਗੜ• -ਪੀਜੀਆਈ ‘ਚ ਇਲਾਜ ਕਰਵਾਉਣ ਆ ਰਹੇ ਮਰਦਾਂ ‘ਚ ਜ਼ਿਆਦਾਤਰ ਸਿਰ, ਗਲ਼ੇ ਤੇ ਫੇਫੜਿਆਂ ਦੇ ਕੈਂਸਰ ਨਾਲ ਪੀੜਤ ਹਨ। ਔਰਤਾਂ ‘ਚ ਪਹਿਲਾਂ ਸਭ ਤੋਂ ਵੱਧ ਸਰਵਿਕਸ (ਬੱਚੇਦਾਨੀ) ਕੈਂਸਰ ਪਾਇਆ ਜਾਂਦਾ ਸੀ, ਜੋ ਘੱਟ ਰਿਹਾ ਹੈ ਪਰ ਛਾਤੀ ਦੇ ਕੈਂਸਰ ਦਾ ਖ਼ਤਰਾ ਵੱਧ ਗਿਆ ਹੈ। ਮਾਹਿਰਾਂ ਮੁਤਾਬਕ ਆਮ ਤੌਰ ‘ਤੇ ਲੋਕ ਸਰੀਰ ‘ਚ ਆ ਰਹੇ ਬਦਲਾਅ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਜੋ ਜਾਂਚ ‘ਚ ਕੈਂਸਰ ਨਿਕਲਦਾ ਹੈ। ਵਰਲਡ ਕੈਂਸਰ ਡੇਅ ‘ਤੇ ਪੀਜੀਆਈ ਦੀ ਰੇਡੀਓਥੈਰੇਪੀ ਡਿਪਾਰਟਮੈਂਟ ਦੀ ਪ੍ਰੋਫੈਸਰ ਐਂਡ ਹੈੱਡ ਡਾ. ਸੁਸ਼ਮਿਤਾ ਘੋਸ਼ਾਲ ਵੱਲੋਂ ਜਾਰੀ ਵਿਸ਼ੇਸ਼ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਡਾ. ਸੁਸ਼ਮਿਤਾ ਨੇ ਦੱਸਿਆ ਕਿ ਮਰਦਾਂ ‘ਚ ਸਭ ਤੋਂ ਵੱਧ ਸਿਰ, ਗਲ਼ੇ ਤੇ ਫੇਫੜਿਆਂ ਦਾ ਕੈਂਸਰ ਵੱਧ ਰਿਹਾ ਹੈ। ਇਸ ਦਾ ਮੁੱਖ ਕਾਰਨ ਸਿਗਰੇਟ, ਤੰਬਾਕੂ ਤੇ ਸ਼ਰਾਬ ਦਾ ਸੇਵਨ ਹੈ। ਅੰਕੜੇ ਦੱਸਦੇ ਹਨ ਕਿ ਹਰੇਕ 10 ਵਿਚੋਂ ਚਾਰ ਮਰਦਾਂ ਨੂੰ ਇਨ•ਾਂ ਕਾਰਨਾਂ ਕਰ ਕੇ ਕੈਂਸਰ ਹੋ ਰਿਹਾ ਹੈ। 40 ਫ਼ੀਸਦੀ ਮਰਦਾਂ ਨੂੰ ਇਨ•ਾਂ ਕਾਰਨਾਂ ਕਰ ਕੇ ਉਕਤ ਕੈਂਸਰ ਹੋ ਰਿਹਾ ਹੈ। 2011 ਤੋਂ 2018 ਤਕ ਪੀਜੀਆਈ ‘ਚ ਪੰਜਾਬ, ਹਰਿਆਣਾ, ਚੰਡੀਗੜ•, ਹਿਮਾਚਲ, ਰਾਜਸਥਾਨ ਤੇ ਯੂਪੀ ਤੋਂ ਸਿਰ ਤੇ ਗਲ਼ੇ ਦੇ ਕੈਂਸਰ ਦਾ ਜੂਝ ਰਹੇ 7583 ਮਰਦ ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ 2011 ਤੋਂ 2018 ਤਕ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ 3764 ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ। ਮਰਦਾਂ ‘ਚ ਸਿਰ ਤੇ ਗਲੇ ਦੇ ਕੈਂਸਰ ਦੀ ਫ਼ੀਸਦ 27.3 ਹੈ, ਜਦਕਿ ਫੇਫੜਿਆਂ ਦੇ ਕੈਂਸਰ ਦੀ ਫ਼ੀਸਦ 13.5 ਹੈ।

ਔਰਤਾਂ ‘ਚ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਦੇ ਮੁੱਖ ਕਾਰਨ

ਡਾ. ਸੁਸ਼ਮਿਤਾ ਨੇ ਦੱਸਿਆ ਕਿ ਔਰਤਾਂ ‘ਚ ਪਹਿਲਾਂ ਸਭ ਤੋਂ ਵੱਧ ਬੱਚੇਦਾਨੀ ਦਾ ਕੈਂਸਰ ਪਾਇਆ ਜਾਂਦਾ ਸੀ। ਇਸ ਦਾ ਗ੍ਰਾਫ ਪਿਛਲੇ ਕੁਝ ਸਾਲਾਂ ‘ਚ ਹੇਠ ਆਇਆ ਹੈ। ਹੁਣ ਔਰਤਾਂ ‘ਚ ਸਭ ਤੋਂ ਵੱਧ ਛਾਤੀ ਦਾ ਕੈਂਸਰ ਪਾਇਆ ਜਾ ਰਿਹਾ ਹੈ। ਜ਼ਿਆਦਾ ਖ਼ਤਰਾ ਉਨ•ਾਂ ਦੇ ਜੀਵਨ ਦੇ ਢੰਗ ਕਾਰਨ ਵੱਧ ਰਿਹਾ ਹੈ। ਕਈ ਔਰਤਾਂ ਬੱਚਿਆਂ ਨੂੰ ਆਪਣਾ ਦੁੱਧ ਨਹੀਂ ਪਿਲਾਉਂਦੀਆਂ ਤੇ ਕਈ ਦੇਰ ਨਾਲ ਵਿਆਹ ਕਰਵਾਉਂਦੀਆਂ ਹਨ। ਸਮੇਂ ‘ਤੇ ਪਛਾਣ ਨਾ ਹੋਣ ਕਾਰਨ ਦੇਰ ਨਾਲ ਇਲਾਜ ਸ਼ੁਰੂ ਹੋਣ ਵੀ ਵੱਡਾ ਕਾਰਨ ਹੈ। ਰਿਪੋਰਟ ਮੁਤਾਬਕ 2011 ਤੋਂ 2018 ਤਕ ਪੀਜੀਆਈ ‘ਚ ਪੰਜਾਬ, ਹਰਿਆਣਾ, ਚੰਡੀਗੜ•, ਹਿਮਾਚਲ, ਰਾਜਸਤਾਨ ਤੇ ਯੂਪੀ ਤੋਂ ਕੁਲ 5384 ਔਰਤ ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ, ਜੋ ਛਾਤੀ ਦੇ ਕੈਂਸਰ ਤੋਂ ਪੀੜਤ ਸਨ, ਜਦਕਿ ਬੱਚੇਦਾਨੀ ਦੇ ਕੈਂਸਰ ਦੇ ਗ੍ਰਾਫ ‘ਚ ਪਹਿਲਾਂ ਨਾਲੋਂ ਕਮੀ ਦਰਜ ਕੀਤੀ ਗਈ ਹੈ। 2011 ਤੋਂ 2018 ਤਕ ਬੱਚੇਦਾਨੀ ਦੇ ਕੈਂਸਰ ਨਾਲ ਜੂਝ ਰਹੀਆਂ 3708 ਔਰਤਾਂ ਦੀ ਰਜਿਸਟ੍ਰੇਸ਼ਨ ਹੋਈ। ਮਤਲਬ ਕੀ ਕੈਂਸਰ ਪੀੜਤ ਔਰਤਾਂ ‘ਚ ਹਰੇਕ 10 ‘ਚੋਂ 4 ਔਰਤਾਂ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਨਾਲ ਪੀੜਤ ਹਨ। ਛਾਤੀ ਦੇ ਕੈਂਸਰ ਦੀ ਫ਼ੀਸਦ 22.41, ਜਦਕਿ ਬੱਚੇਦਾਨੀ ਦੇ ਕੈਂਸਰ ਦੀ ਫ਼ੀਸਦ 15.43 ਹੈ।