ਵਿੱਦਿਆ ਦੇ ਪੁੰਜ ਤੇ ਅਨਮੋਲ ਰਤਨ ਡਾ: ਕੁਲਦੀਪ ਕੌਰ| ਜੈਤੇਗ ਅਨੰਤ

0
388

ਸਿੱਖ ਕੌਮ ਦੀ ਬੇਨਿਆਜ਼ ਹਸਤੀ, ਵਿਦਿਆ ਦੇ ਪੁੰਜ, ਅਨਮੋਲ ਰਤਨ ਤੇ ਇੱਕ ਉਚ ਪ੍ਰਤਿਭਾ ਦੀ ਲਖਾਇਕ ਡਾ. ਕੁਲਦੀਪ ਕੌਰ ਜੀ 3 ਫਰਵਰੀ 2020 ਨੂੰ 85 ਸਾਲ ਦੀ ਉਮਰ ਭੋਗ ਕੇ ਮੁਹਾਲੀ ਵਿਖੇ ਗੁਰੂ ਚਰਨਾਂ ਵਿੱਚ ਸਮਾਂ ਗਏ ਹਨ। ਆਪ ਸਿੱਖ ਕੌਰ ਦੀ ਬਹੁਪੱਖੀ, ਬਹੁਪਰਤੀ, ਬਹੁਰੰਗੀ ਅਤੇ ਸਿੱਖੀ ਜੀਵਨ ਦੀ ਮਹਿਕ ਸਨ। ਆਪ ਨੇ ਜ਼ਿੰਦਗੀ ਦੇ ਅੰਤਲੇ ਪੜਾਅ ਤੱਕ ਆਪਣਾ ਹਰ ਇਕ ਪਲ ਸਰਬਤ ਦੇ ਭਲੇ ਤੇ ਪਰਉਪਕਾਰੀ ਕਾਰਜਾਂ ਦੇ ਲੇਖੇ ਲਾਇਆ। ਉਨ•ਾਂ ਨੇ ਅੰਤਮ ਸਫ਼ਰ ਸਮੇਂ ਵੀ ਇੱਛਾ ਜ਼ਾਹਿਰ ਕੀਤੀ ਕਿ ਉਨ•ਾਂ ਦੇ ਸਰੀਰ ਦਾ ਸਸਕਾਰ ਨਾ ਕੀਤਾ ਜਾਵੇ ਅਤੇ ਉਨ•ਾਂ ਦੀ ਦੇਹ ਨੂੰ ਖੋਜ ਕਾਰਜਾਂ ਤੇ ਮਨੁੱਖਤਾ ਦੀ ਭਲਾਈ ਹਿੱਤ ਪੀ.ਜੀ.ਆਈ. ਚੰਡੀਗੜ• ਨੂੰ ਦਾਨ ਕਰ ਦਿੱਤਾ ਜਾਵੇ। ਉਨ•ਾਂ ਦੇ ਪਰਿਵਾਰ ਨੇ ਆਪਣੀ ਮਾਂ  ਡਾ. ਕੁਲਦੀਪ ਕੌਰ ਦੀ ਅੰਤਿਮ ਇੱਛਾ ਤੇ ਫੁੱਲ ਚੜ•ਾਉਂਦਿਆਂ ਉਨ•ਾਂ ਦਾ ਪੰਜ ਭੂਤਕ ਸਰੀਰ ਪੀ.ਜੀ.ਆਈ. ਨੂੰ ਭੇਂਟ ਕਰ ਦਿੱਤਾ। ਇਸ ਗੁਰਮੁਖ ਰੂਹ ਦਾ ਜਨਮ ਲਹਿੰਦੇ ਪੰਜਾਬ ਵਿੱਚ  4 ਮਾਰਚ 1925 ਨੂੰ ਮਾਸਟਰ ਸੁੰਦਰ ਸਿੰਘ ਦੇ ਘਰ ਹੋਇਆ। ਆਪ ਦੇ ਪਿਤਾ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਨਿਕਟ ਵਰਤੀਆਂ ਵਿੱਚੋਂ ਇੱਕ ਸਨ। ਵਿਰਸੇ ਵਿੱਚ ਮਿਲੀ ਸਿੱਖਿਆ ਕਾਰਨ ਉਨ•ਾਂ ਦੀ ਸੁਰਤ ਸ਼ਬਦ ਗੁਰੂ ਨਾਲ ਜੁੜ ਗਈ। ਆਪ ਜੀ ਨੇ ਉਚ ਕੋਟੀ ਦੀ ਵਿਦਿਆ ਪ੍ਰਾਪਤ ਕੀਤੀ। ਭਾਈ ਵੀਰ ਸਿੰਘ ਉੱਤੇ ਖੋਜ ਕਾਰਜ ਕਰ ਕੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਉਨ•ਾਂ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ  ਪੰਜਾਬੀ ਲੈਕਚਰਾਰ ਦਾ ਕਾਰਜ ਕੀਤਾ ਤੇ 1985 ਵਿੱਚ ਪ੍ਰੋਫੈਸਰ ਦੇ ਪਦ ਤੋਂ ਸੇਵਾ ਮੁਕਤ ਹੋਏ। ਆਪ ਪੰਜਾਬੀ ਦੇ ਪ੍ਰਸਿੱਧ ਲੇਖਕ ਤੇ ਕਵੀ ਸਨ। ਕਰੀਬ ਢਾਈ ਸਾਲ ਪਹਿਲਾਂ ਮੇਰੀ ਇੰਡੀਆ ਫੇਰੀ ਸਮੇਂ ਮੈਨੂੰ ਉਨ•ਾਂ ਦੀ ਦੂਜੇ ਨੰਬਰ ਦੀ ਪੁਤਰੀ ਡਾ. ਦਰਸ਼ਨਜੋਤ ਕੌਰ ਦੇ ਘਰ ਡਾ. ਕੁਲਦੀਪ ਕੌਰ ਜੀ ਦੇ ਦਰਸ਼ਨ ਹੋਏ। ਇਹ ਮੇਰੀ ਉਨ•ਾਂ ਨਾਲ ਅੰਤਿਮ ਭੇਂਟ ਸੀ। ਉਹ ਅੰਤਾਂ ਦੇ ਮਿਲਣਸਾਰ, ਸੂਖਮ ਬਿਰਤੀ ਵਾਲੇ, ਇੱਕ ਨਿਰਮਲ, ਨਿਰਛਲ ਨਾਮ ਰਸੀਏ, ਗਿਆਨ ਦੀਆਂ ਕਣੀਆਂ ਬਿਖੇਰਨ ਵਾਲੀ ਮਿੱਠ ਬੋਲੜੀ ਮਾਂ ਸਨ। ਹਰ ਮਾਂ, ਬਾਪ ਦੀ ਅਸਲ ਦੌਲਤ ਉਸ ਦੀ ਔਲਾਦ ਹੁੰਦੀ ਹੈ। ਜਿਹੜੀ ਉਸ ਦੀ ਸੋਚ ‘ਤੇ ਸੁਪਨਿਆਂ ਨੂੰ ਤੇ ਉਸ ਦੇ ਰਹਿ ਚੁੱਕੇ ਕਾਰਜਾਂ ਨੂੰ ਪੂਰਾ ਕਰਨ ਵਿੱਚ ਸਹਾਈ ਹੁੰਦੀ ਹੈ। ਮਾਤਾ ਡਾ. ਕੁਲਦੀਪ ਕੌਰ ਜੀ ਆਪਣੇ ਪਿੱਛੇ ਅਜਿਹਾ ਗਹਿਣਾ ਛੱਡ ਕੇ ਗਏ ਹਨ ਜਿਨ•ਾਂ ਤੇ ਸਮੁੱਚੇ ਭਾਈਚਾਰੇ ਨੂੰ ਮਾਣ ਹੈ। ਉਨ•ਾਂ ਦੀ ਵੱਡੀ ਪੁੱਤਰੀ ਪ੍ਰਿੰਸੀਪਲ ਪ੍ਰਭਜੋਤ ਕੌਰ ਗੁਰਮਤਿ ਕਾਲਜ ਪਟਿਆਲੇ ਦੀ ਰਹਿ ਚੁੱਕੀ ਪ੍ਰਿੰਸੀਪਲ ਤੇ ਪ੍ਰਸਿੱਧ ਵਿਦਵਾਨ ਹਨ। ਦੂਜੀ ਬੇਟੀ ਡਾ. ਦਰਸ਼ਨ ਕੌਰ ਬਹੁਤ ਹੀ ਸੂਝਵਾਨ ਹਨ ਅਤੇ ਉਨ•ਾਂ ਸਿਹਤ ਵਿਗਿਆਨ ਤੇ ਅਨੇਕਾਂ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਤੀਜੀ ਲਾਡਲੀ ਬੇਟੀ ਡਾ. ਸਰਬਜੋਤ ਕੌਰ, ਗੌਰਮਿੰਟ ਕਾਲਜ ਲੁਧਿਆਣਾ ਦੇ ਸੇਵਾ ਮੁਕਤ ਅਧਿਆਪਕ ਤੇ ਹਰਮਨ ਪਿਆਰੀ ਲੇਖਿਕਾ ਹਨ ਜਿਨ•ਾਂ ਆਪਣੀ ਮਾਂ ਦੀ ਜੀਵਨ ਲੀਲਾ ਨੂੰ “ਜੀਵਨ ਰਾਸ“ ਪੁਸਤਕ ਰਾਹੀਂ ਆਪਣੀ ਸੱਚੀ ਪ੍ਰੀਤ ਜ਼ਾਹਰ ਕੀਤੀ। ਉਨ•ਾਂ ਦੇ ਸਪੁੱਤਰ ਪ੍ਰਭਕਿਰਤ ਸਿੰਘ ਨੇ ਵੀ ਆਪਣੇ ਫਰਜ਼ਾਂ ਦੀ ਆਦਾਇਗੀ ਕਰਦੇ ਹੋਏ ਆਪਣੀ ਮਾਂ ਨੂੰ ਅੰਤਿਮ ਸਮੇਂ ਤੱਕ ਉਨ•ਾਂ ਦੀ ਹਰ ਆਰਾਮ ਅਤੇ ਸਹੂਲਤ ਦਾ ਖਿਆਲ ਰੱਖਿਆ। ਡਾ. ਕੁਲਦੀਪ ਕੌਰ ਨਮਿਤ ਭੋਗ ਤੇ ਅੰਤਮ ਅਰਦਾਸ ਸਮਾਗਮ 8 ਫਰਵਰੀ 2020 ਮੁਹਾਲੀ ਪੰਜਾਬ ਵਿਖੇ ।