ਵਰੁਣ ਧਵਨ ਦੀ ‘ਬੇਬੀ ਜੌਹਨ’ ਦਾ ਪਹਿਲਾ ਪੋਸਟਰ ਜਾਰੀ

0
48

ਮੁੰਬਈ: ਬੌਲੀਵੁੱਡ ਅਦਾਕਾਰ ਵਰੁਣ ਧਵਨ ਨੇ ਅੱਜ ਆਪਣੀ ਆਉਣ ਵਾਲੀ ਫਿਲਮ ‘ਬੇਬੀ ਜੌਹਨ‘ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ। ਇੰਸਟਾਗ੍ਰਾਮ ‘ਤੇ ਪੋਸਟਰ ਸਾਂਝੀ ਕਰਦਿਆਂ ਵਰੁਣ ਨੇ ਆਖਿਆ,‘‘ਜ਼ਰਾ ਸੰਭਲ ਕੇ,ਕਿਉਂਕਿ ਇਹ ਜੰਗਲ ਦਾ ਸਫ਼ਰ ਹੈ। ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਵਿੱਚ ‘ਬੇਬੀ ਜੌਹਨ‘ 31 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।‘‘ ਪੋਸਟਰ ਵਿੱਚ ਵਰੁਣ ਨੇ ਕਾਲੇ ਕੱਪੜੇ ਪਹਿਨੇ ਹੋਏ ਹਨ। ਉਸ ਦੇ ਵਾਲ ਲੰਮੇ ਹਨ ਅਤੇ ਹੱਥ ਵਿੱਚ ਚਾਕੂ ਫੜਿਆ ਹੋਇਆ ਹੈ। ਫਿਲਮ ‘ਬੇਬੀ ਜੌਹਨ‘ ਏ ਕਾਲੀਸਵਰਨ ਦੇ ਨਿਰਦੇਸ਼ਨ ਹੇਠ ਬਣੀ ਹੈ। ਐਟਲੀ ਨੇ ਇਸ ਫਿਲਮ ਦਾ ਜੀਓ ਸਟੂਡੀਓ ਅਤੇ ਸਿਨੇ 1 ਸਟੂਡੀਓ ਨਾਲ ਮਿਲ ਕੇ ਨਿਰਮਾਣ ਕੀਤਾ ਹੈ। ‘ਭੇੜੀਆ‘ ਦੇ ਅਦਾਕਾਰ ਵੱਲੋਂ ਸਾਂਝੇ ਕੀਤੇ ਪੋਸਟਰ ਨੂੰ ਉਸ ਦੇ ਦੋਸਤਾਂ ਤੇ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਉਸ ਦੀ ਪੋਸਟ ਹੇਠਾਂ ਪ੍ਰਸ਼ੰਸਕਾਂ ਵੱਲੋਂ ਦਿਲ ਵਾਲੇ ਇਮੋਜੀ ਭੇਜੇ ਜਾ ਰਹੇ ਹਨ। ਫਿਲਮ ਵਿੱਚ ਕੀਰਤੀ ਸੁਰੇਸ਼, ਵਾਮਿਕਾ ਗੱਬੀ, ਜੈਕੀ ਸ਼ਰਾਫ ਅਤੇ ਰਾਜਪਾਲ ਯਾਦਵ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ 31 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਵਰੁਣ ਹੌਲੀਵੁੱਡ ਸੀਰੀਜ਼ ‘ਸਿਟਾਡੇਲ‘ ਦੇ ਭਾਰਤੀ ਰੂਪਾਂਤਰਨ ਵਿੱਚ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਨਾਲ ਨਜ਼ਰ ਆਵੇਗਾ।