ਈਸ਼ਾ ਦਿਓਲ ਤੇ ਭਰਤ ਤਖਤਾਨੀ ਵੱਲੋਂ ਵੱਖ ਹੋਣ ਦਾ ਫ਼ੈਸਲਾ

0
24

ਮੁੰਬਈ-ਅਦਾਕਾਰਾ ਈਸ਼ਾ ਦਿਓਲ ਤੇ ਉਸ ਦੇ ਪਤੀ ਭਰਤ ਤਖਤਾਨੀ ਨੇ ਵਿਆਹ ਤੋਂ 11 ਵਰਿ੍ਹਆਂ ਮਗਰੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਦੋਵਾਂ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ, ‘‘ਅਸੀਂ ਦੋਵਾਂ ਨੇ ਆਪਸੀ ਸਹਿਮਤੀ ਨਾਲ ਵੱਖ-ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਸਾਡੀ ਜ਼ਿੰਦਗੀ ‘ਚ ਇਸ ਤਬਦੀਲੀ ਰਾਹੀਂ ਸਾਡੇ ਦੋ ਬੱਚਿਆਂ ਦੀ ਬਿਹਤਰੀ ਅਤੇ ਭਲਾਈ ਸਾਡੇ ਲਈ ਬਹੁਤ ਅਹਿਮ ਹੈ ਅਤੇ ਅੱਗੇ ਵੀ ਰਹਿਣਗੇ। ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਕਿ ਹਰ ਥਾਂ ਸਾਡੀ ਨਿੱਜਤਾ ਦਾ ਸਨਮਾਨ ਕੀਤਾ ਜਾਂਦਾ ਹੈ। ਧੰਨਵਾਦ… ਈਸ਼ਾ ਦਿਓਲ ਤੇ ਭਰਤ ਤਖਤਾਨੀ।‘‘ ਹਾਲਾਂਕਿ ਉਨ੍ਹਾਂ ਦੋਵਾਂ ਦੇ ਵੱਖ ਹੋਣ ਦੇ ਕਾਰਨ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਦੱਸਣਯੋਗ ਹੈ ਕਿ ਈਸ਼ਾ ਦਿਓਲ ਤੇ ਭਰਤ ਤਖਤਾਨੀ ਦਾ ਵਿਆਹ 29 ਜੂਨ 2012 ਨੂੰ ਮੁੰਬਈ ਦੇ ਇਸਕੌਨ ਮੰਦਰ ਵਿੱਚ ਹੋਇਆ ਸੀ।