ਸੁਫ਼ਨੇ ਸਾਕਾਰ ਹੁੰਦੇ ਨੇ -ਸ਼ੰਕਰ ਮਹਾਦੇਵਨ

0
23
Shankar Mahadevan of Shakti poses in the press room with the award for best global music album for "This Moment" during the 66th annual Grammy Awards on Sunday, Feb. 4, 2024, in Los Angeles. AP/PTI(AP02_05_2024_000011A)

ਮੁੰਬਈ-ਸੰਗੀਤਕਾਰ ਅਤੇ ਗਾਇਕ ਸ਼ੰਕਰ ਮਹਾਦੇਵਨ ਨੇ ਆਪਣੇ ਅਤੇ ਜ਼ਾਕਿਰ ਹੁਸੈਨ ਦੇ ਬੈਂਡ ‘ਸ਼ਕਤੀ‘ ਦੇ। ਗਰੈਮੀ-2024 ਵਿੱਚ ਸਰਵੋਤਮ ਆਲਮੀ ਸੰਗੀਤ ਐਲਬਮ ਐਵਾਰਡ ਜਿੱਤਣ ‘ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਹ ਪਲ ਹਨ, ਜਿਸ ਨੂੰ ਉਹ ਕਹਿ ਸਕਦੇ ਹਨ ਕਿ ਸੁਫ਼ਨੇ ਸਾਕਾਰ ਹੁੰਦੇ ਹਨ। ਮਹਾਦੇਵਨ ਨੇ ਇੰਸਟਾਗ੍ਰਾਮ ‘ਤੇ ਗਰੈਮੀ-2024 ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ,‘‘ਮੈਂ ਕਲਪਨਾ ਵੀ ਨਹੀਂ ਕਰ ਸਕਦਾ ਕਿ ਇੱਕ ਬੈਂਡ ਜਿੱਥੋਂ ਮੈਂ ਸੰਗੀਤ ਸਿੱਖਣਾ ਸ਼ੁਰੂ ਕੀਤਾ, ਉਹ ਅਖੀਰ ਵਿੱਚ ਗਰੈਮੀ ਜਿੱਤੇਗਾ। ਇੱਕ ਤਸਵੀਰ ਵਿੱਚ ਉਹ ਸੁਨਹਿਰੇ ਗਰਾਮੋਫੋਨ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ ਜਿਸ ਨਾਲ ਉਨ੍ਹਾਂ ਲਿਖਿਆ,‘‘ਅਸੀਂ ਕਰ ਦਿਖਾਇਆ। ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇੱਕ ਬੈਂਡ, ਜਿਥੋਂ ਮੈਂ ਆਪਣਾ ਸੰਗੀਤ ਦਾ ਕਰੀਅਰ ਸ਼ੁਰੂ ਕੀਤਾ, ਉਸ ਨਾਲ ਮੈਂ ਪੇਸ਼ਕਾਰੀ ਦੇਵਾਂਗਾ ਤੇ ਗਰੈਮੀ ਪੁਰਸਕਾਰ ਜਿੱਤਾਂਗਾ। ਇਹ ਉਹ ਪਲ ਹਨ, ਜਦੋਂ ਮੈਂ ਆਸਾਨੀ ਨਾਲ ਕਹਿ ਸਕਦਾਂ ਹਾਂ ਕਿ ਸੁਫ਼ਨੇ ਸਾਕਾਰ ਹੁੰਦੇ ਹਨ। ‘ਸ਼ਕਤੀ‘ ਇੱਕ ਸੁਫ਼ਨਾ ਸੀ, ਜੋ ਸੱਚ ਹੋਇਆ। ਅਜਿਹਾ ਕਰਨ ਲਈ ਸਰਬਸ਼ਕਤੀਮਾਨ ਦਾ ਧੰਨਵਾਦ। ਸੱਚਮੁਚ ‘ਇਹ ਪਲ‘ ਹਨ !‘‘