ਕੋਲੈਸਟ੍ਰੋਲ

0
16

ਸਰੀਰ ਵਿੱਚ ਪੈਦਾ ਹੋਣ ਵਾਲੇ ਤੇਲ ਵਰਗੇ ਪਦਾਰਥ। ਕੋਲੈਸਟ੍ਰੋਲ ਕਿਹਾ ਜਾਂਦਾ ਹੈ। ਆਮ ਸਰੀਰਕ ਕਿਰਿਆਵਾਂ ਕਰਨ ਲਈ ਸਰੀਰ। ਕੋਲੈਸਟ੍ਰੋਲ ਦੀ ਜ਼ਰੂਰਤ ਹੁੰਦੀ ਹੈ। ਕੋਲੈਸਟ੍ਰੋਲ ਚੰਗੀ ਕਿਸਮ ਦੇ ਵੀ ਹੁੰਦੇ ਹਨ। ਮਾੜੀ ਕਿਸਮ ਵਾਲੇ ਕੋਲੈਸਟ੍ਰੋਲ ਦੀ ਵੱਧ ਮਾਤਰਾ ਖ਼ਤਰਨਾਕ ਹੋ ਸਕਦੀ ਹੈ। ਕੋਲੈਸਟ੍ਰੋਲ ਦੀ ਵੱਧ ਮਾਤਰਾ ਖ਼ੂਨ ਦੀਆਂ ਧਮਣੀਆਂ ਵਿੱਚ ਜੰਮ ਜਾਂਦੀ ਹੈ ਅਤੇ ਇਹ ਦਿਲ ਦੇ ਦੌਰੇ ਦਾ ਖ਼ਤਰਾ ਵਧਾਉਂਦੀ ਹੈ।
ਕਿਸਮਾਂ

  1. ਚੰਗਾ ਕੋਲੈਸਟ੍ਰੋਲ (ਐਚ.ਡੀ.ਐਲ.) : ਇਹ ਖ਼ੂਨ ਦੀਆਂ ਧਮਣੀਆਂ। ਸਾਫ਼ ਕਰਦਾ ਹੈ, ਕਸਰਤ ਕਰਨ ਨਾਲ ਐਚ. ਡੀ. ਐਲ. ਵਿੱਚ ਵਾਧਾ ਹੁੰਦਾ ਹੈ।
  2. ਮਾੜਾ ਕੋਲੈਸਟ੍ਰੋਲ (ਐਲ.ਡੀ.ਐਲ.) : ਇਸਦੇ ਵਧਣ ਨਾਲ ਖ਼ੂਨ ਦੀਆਂ ਧਮਣੀਆਂ ਵਿੱਚ ਖ਼ੂਨ ਦੇ ਥੱਤੇ ਜੰਮ ਜਾਂਦੇ ਹਨ।
    ਕਾਰਨ
  3. ਪਰਿਵਾਰਿਕ ਪਿਛੋਕੜ। 2. ਜ਼ਿਆਦਾ ਚਰਬੀ ਵਾਲਾ ਖਾਣਾ। 3. ਕਸਰਤ ਨਾ ਕਰਨਾ। 4. ਸਿਗਰਟ ਪੀਣਾ। 5. ਸ਼ਰਾਬ।
    ਜਾਂਚ
    40 ਸਾਲ ਦੀ ਉਮਰ ਤੋਂ ਵੱਧ ਦੇ ਤੰਦਰੁਸਤ ਵਿਅਕਤੀ ਲਈ ਘੱਟੋ-ਘੱਟ ਹਰ 2-3 ਸਾਲ ਬਾਅਦ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਤੁਸੀਂ ਕੋਲੈਸਟ੍ਰੋਲ ਘੱਟ ਕਰਨ ਵਾਲੀ ਦਵਾਈ ਲੈ ਰਹੇ ਹੋ ਤਾਂ ਸਾਲ ਵਿੱਚ ਇੱਕ ਵਾਰ ਜ਼ਰੂਰ ਕੋਲੈਸਟ੍ਰੋਲ ਚੈਕ ਕਰਵਾਓ। ਜੇਕਰ ਕੋਲੈਸਟ੍ਰੋਲ ਦੀ ਮਾਤਰਾ 200 ਤੋਂ ਘੱਟ ਹੈ, ਤਾਂ ਸਿਹਤ ਲਈ ਚੰਗਾ ਹੈ। ਜੇਕਰ ਕੋਲੈਸਟ੍ਰੋਲ ਦੀ ਮਾਤਰਾ 200-240 ਹੈ, ਤਾਂ ਸਿਹਤ ਨੂੰ ਖ਼ਤਰੇ ਦਾ ਸੰਕੇਤ ਹੈ। ਆਪਣੇ ਖਾਣੇ ਦਾ ਧਿਆਨ ਰੱਖੋ ਅਤੇ ਕਸਰਤ ਕਰੋ। ਜੇਕਰ ਕੋਲੈਸਟ੍ਰੋਲ ਦੀ ਮਾਤਰਾ 240 ਤੋਂ ਵੱਧ ਹੈ, ਤਾਂ ਬਿਮਾਰੀਆਂ ਦਾ ਖ਼ਤਰਾ ਜ਼ਿਆਦਾ ਹੈ। ਡਾਕਟਰ ਆਮ ਤੌਰ ’ਤੇ ਮਾੜੀ ਕਿਸਮ ਦੇ ਕੋਲੈਸਟ੍ਰੋਲ ਦਾ ਜ਼ਿਆਦਾ ਧਿਆਨ ਰੱਖਦੇ ਹਨ।
    ਘਰੇਲੂ ਇਲਾਜ
  4. ਘੱਟ ਚਰਬੀ ਖਾਵੋ (ਮੱਖਣ, ਘੀ, ਮਾਸ)।
  5. ਰੋਜ਼ਾਨਾ ਕਸਰਤ ਕਰੋ।
  6. ਸ਼ਰਾਬ ਅਤੇ ਸਿਗਰਟ ਨਾ ਪੀਓ।
  7. ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਭਾਰ ਨੂੰ ਘਟਾਓ।
  8. ਜੇਕਰ ਤੁਹਾਡੇ ਡਾਕਟਰ ਨੇ ਇਸ ਲਈ ਦਵਾਈ ਲੈਣ ਲਈ ਕਿਹਾ ਹੈ ਤਾਂ ਦਵਾਈ ਲਗਾਤਾਰ ਲਵੋ ਅਤੇ ਦਵਾਈ ਨੂੰ ਆਪਣੇ ਆਪ ਬੰਦ ਨਾ ਕਰੋ।
    ਡਾਕਟਰ ਨੂੰ ਕਦੋਂ ਦਿਖਾਈਏ
  9. ਜੇ ਜ਼ਿਆਦਾ ਕੋਲੈਸਟ੍ਰੋਲ ਦਾ ਪਰਿਵਾਰਕ ਪਿਛੋਕੜ ਹੈ।
  10. ਜੇ ਤੁਹਾਨੂੰ ਦਿਲ ਦੀ ਕੋਈ ਬਿਮਾਰੀ ਹੈ।
  11. ਜੇਕਰ ਤੁਹਾਨੂੰ ਸ਼ੂਗਰ ਰੋਗ ਹੈ।