ਅਜੈ ਦੇਵਗਨ ਬੌਲੀਵੁੱਡ ਦਾ ਅਸਲੀ ਸਿੰਘਮ-ਮਾਧਵਨ

0
20

ਮੁੰਬਈ-ਬੌਲੀਵੁੱਡ ਅਦਾਕਾਰ ਆਰ ਮਾਧਵਨ ਦਾ ਕਹਿਣਾ ਹੈ ਕਿ ਅਜੈ ਦੇਵਗਨ ਬੌਲੀਵੁਡ ਦਾ ਅਸਲੀ ਸਿੰਘਮ ਹੈ। ਉਹ ਇਸ ਸੁਪਰਸਟਾਰ ਨਾਲ ਆਉਣ ਵਾਲੀ ਫਿਲਮ ‘ਸ਼ੈਤਾਨ‘ ਵਿਚ ਕੰਮ ਕਰ ਰਿਹਾ ਹੈ। ਫਿਲਮ ਰੇਲਵੇ ਮੈਨ ਦੇ ਅਦਾਕਾਰ ਮਾਧਵਨ ਨੇ ਅਜੈ ਦੇਵਗਨ ਦੇ ਸੁਭਾਅ ਦੀ ਰੱਜ ਕੇ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਅਜੈ ਦਾ ਵੱਡਾ ਪ੍ਰਸ਼ੰਸਕ ਰਿਹਾ ਹੈ ਪਰ ਅਜੈ ਨਾਲ ਕੰਮ ਕਰਕੇ ਤੇ ਉਸ ਦੀ ਕੰਮ ਪ੍ਰਤੀ ਲਗਨ ਤੇ ਸਮਰਪਣ ਦੀ ਭਾਵਨਾ ਕਾਰਨ ਉਸ ਦਾ ਅਦਾਕਾਰ ਪ੍ਰਤੀ ਸਤਿਕਾਰ ਹੋਰ ਵਧ ਗਿਆ ਹੈ। ਆਰ ਮਾਧਵਨ ਨੇ ਫਿਲਮ ਦੇ ਟਰੇਲਰ ਲਾਂਚ ਸਮਾਗਮ ਵਿਚ ਕਿਹਾ, ‘ਮੈਂ ਲੰਬੇ ਅਰਸੇ ਤੋਂ ਫਿਲਮ ਸਨਅਤ ਵਿੱਚ ਹਾਂ ਅਤੇ ਮੈਂ ਅਜੈ ਸਰ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਉਹ ਜਿਸ ਤਰ੍ਹਾਂ ਨਾਲ ਆਪਣੇ ਕਿਰਦਾਰਾਂ ਨੂੰ ਸੂਖਮਤਾ ਨਾਲ ਨਿਭਾਉਂਦੇ ਹਨ, ਉਹ ਬੇਮਿਸਾਲ ਹੈ।‘ ‘ਸ਼ੈਤਾਨ‘ ਵਿੱਚ ਮਾਧਵਨ ਨੇ ਸ਼ੈਤਾਨ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ 8 ਮਾਰਚ ਨੂੰ ਰਿਲੀਜ਼ ਹੋਵੇਗੀ।