ਨਵਾਂ ਸਾਲ ਸੱਚੇ ਪਾਤਸ਼ਾਹ

0
30

ਕੁਲਵੀਰ ਸਿੰਘ ਡਾਨਸੀਵਾਲ

778 863 2472

ਉੱਠ ਕੇ ਸਵੇਰੇ ਸਦਾ ,ਨਿੱਤਨੇਮ ਕਰਾਂ ਮੈ

ਲੰਗਰਾਂ ਚ ਕਰਾਂ ਸੇਵਾ ,ਬਾਣੀ ਨਿੱਤ ਪੜਾਂ ਮੈ

ਸਦਾ ਰਹੇ ਤੇਰਾ ਹੀ , ਖਿਆਲ ਸੱਚੇ ਪਾਤਸ਼ਾਹ

ਸੁੱਖਾਂ ਦਾ ਚੜਾਵੀਂ ਨਵਾਂ ,ਸਾਲ ਸੱਚੇ ਪਾਤਸ਼ਾਹ

ਮੰਗਦੇ ਆ ਤੇਰੇ ਤੋਂ ,ਰਿਹਾਈ ਬੰਦੀ ਸਿੰਘਾਂ ਦੀ

ਜੇਹਲਾਂ ਵਿੱਚ ਹੋਵੇ ਜੀ , ਚੜਾਈ ਬੰਦੀ ਸਿੰਘਾਂ ਦੀ

ਸਿੰਘਾਂ ਦਾ ਨਾ ਹੋਵੇ ਵਿੰਗਾ , ਵਾਲ ਸੱਚੇ ਪਾਤਸ਼ਾਹ

ਚੜਦੀ ਕਲਾ ਚ ਲੰਘੇ ,ਸਾਲ ਸੱਚੇ ਪਾਤਸ਼ਾਹ

ਸੁੱਖ ਹੋਵੇ ਸਦਾ ਮੇਰੇ  ਲਾਡਲੇ ਪੰਜਾਬ ਦੀ

ਖੈਰ ਹੋਵੇ ਦੁਨੀਆ ਤੇ ਖਾਲਸੇ ਦੇ ਰਾਜ ਦੀ

ਯੋਧਿਆਂ ਦੀ ਹੋਵੇ ਪੂਰੀ, ਘਾਲ ਸੱਚੇ ਪਾਤਸ਼ਾਹ

ਸੁੱਖਾਂ ਦਾ ਲਿਆਵੀਂ ਨਵਾਂ ਸਾਲ ਸੱਚੇ ਪਾਤਸ਼ਾਹ

ਖੁਸ਼ੀਆਂ ਤੇ ਖੇੜਿਆਂ ਦੇ ,ਦੀਵੇ ਰਹਿਣ ਜਗਦੇ

ਮਿਹਰਾਂ ਵਾਲੇ ਸਿਰਾਂ ਉੱਤੇ ,ਹੜ ਰਹਿਣ ਵਗਦੇ

ਰਹੀਂ ਕੁਲਵੀਰ ਤੇ ,ਦਿਆਲ ਸੱਚੇ ਪਾਤਸ਼ਾਹ

ਚੜਦੀ ਕਲਾ ਚ ਲੰਘੇ ਸਾਲ ਸੱਚੇ ਪਾਤਸ਼ਾਹ