ਬੁਆਏਫਰੈਂਡ ਨਾਲ ਸੱਤ ਫੇਰੇ ਲਵੇਗੀ ਸੁਰਭੀ ਚੰਦਨਾ

0
27

ਨਵੀਂ ਦਿੱਲੀ-ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਟੀਵੀ ਫੇਮ ਅਦਾਕਾਰਾ ਸੁਰਭੀ ਚੰਦਨਾ ਆਪਣੇ ਬੁਆਏਫ੍ਰੈਂਡ ਕਰਨ ਸ਼ਰਮਾ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਸੁਰਭੀ ਚੰਦਨਾ 13 ਸਾਲ ਤਕ ਰਿਲੇਸ਼ਨਸ਼ਿਪ ‘ਚ ਰਹਿਣ ਤੋਂ ਬਾਅਦ ਆਪਣੇ ਬਿਜ਼ਨੈੱਸਮੈਨ ਬੁਆਏਫਰੈਂਡ ਕਰਨ ਸ਼ਰਮਾ ਨਾਲ ਵਿਆਹ ਕਰਨ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਜੋੜਾ ਮਾਰਚ ਦੇ ਆਖਰੀ ਦਿਨਾਂ ‘ਚ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇਣਗੇ। ਹਾਲਾਂਕਿ, ਤਰੀਕ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਹਾਲਾਂਕਿ, ਤਰੀਕ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਖਬਰ ਹੈ ਕਿ ਪਰਿਵਾਰ ਦੀ ਸਲਾਹ ਤੋਂ ਬਾਅਦ ਦੋਵੇਂ ਆਪਣੇ ਵਿਆਹ ਦੀ ਤਰੀਕ ਦਾ ਐਲਾਨ ਕਰ ਸਕਦੇ ਹਨ। ਸੁਰਭੀ ਚੰਦਨਾ ਤੇ ਕਰਨ ਸ਼ਰਮਾ ਪਹਿਲੀ ਵਾਰ ਇਕ ਪਾਰਟੀ ‘ਚ ਇਕ ਕਾਮਨ ਫ੍ਰੈਂਡ ਜ਼ਰੀਏ ਮਿਲੇ, ਉਦੋਂ ਤੋਂ ਦੋਵੇਂ ਰਿਲੇਸ਼ਨਸ਼ਿਪ ‘ਚ ਹਨ। ਸਾਲਾਂ ਤਕ ਆਪਣੇ ਰਿਸ਼ਤੇ ਬਾਰੇ ਚੁੱਪੀ ਬਣਾਈ ਰੱਖਣ ਤੋਂ ਬਾਅਦ ਸੁਰਭੀ ਚੰਦਨਾ ਨੇ 9 ਸਤੰਬਰ 2022 ਨੂੰ ਕਰਨ ਸ਼ਰਮਾ ਦੇ ਜਨਮਦਿਨ ‘ਤੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ। ਸੁਰਭੀ ਚੰਦਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2009 ‘ਚ ਸਬ ਟੀਵੀ ਦੇ ਪ੍ਰਸਿੱਧ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ‘ ਨਾਲ ਕੀਤੀ ਸੀ। ਇਸ ਸ਼ੋਅ ਤੋਂ ਬਾਅਦ ਸੁਰਭੀ ਕਈ ਸ਼ੋਅਜ਼ ‘ਚ ਛੋਟੀਆਂ-ਛੋਟੀਆਂ ਭੂਮਿਕਾਵਾਂ ‘ਚ ਨਜ਼ਰ ਆਈ ਪਰ ਅਦਾਕਾਰਾ ਦੀ ਕਿਸਮਤ ‘ਇਸ਼ਕਬਾਜ਼‘ ਸ਼ੋਅ ਨਾਲ ਚਮਕੀ। ਇਸ ਸ਼ੋਅ ‘ਚ ਅਨੀਕਾ ਸ਼ਿਵਾਏ ਸਿੰਘ ਓਬਰਾਏ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਸੁਰਭੀ ਨੇ ‘ਸੰਜੀਵਨੀ’, ‘ਨਾਗਿਨ 5’, ‘ਸ਼ੇਰਦਿਲ ਸ਼ੇਰਗਿੱਲ’ ਵਰਗੇ ਸ਼ੋਅਜ਼ ‘ਚ ਵੀ ਕੰਮ ਕੀਤਾ ਹੈ।