ਵੈਲ੍ਹੀ ਵਿਚ ਸ਼ੱਕੀ ਅੱਗ ਨਾਲ ਕਈ ਪਰਿਵਾਰਾਂ ਦਾ ਘਰ ਸੜਿਆ

0
13

ਸਰੀ-ਵੈਲ੍ਹੀ ਵਿਚ ਇਕ ਸ਼ੱਕੀ ਅੱਗ ਨਾਲ ਦੋ ਮੰਜ਼ਿਲਾ ਇਮਾਰਤ ਸੜ ਗਈ ਜਿਸ ਵਿਚ ਕਈ ਪਰਿਵਾਰ ਰਹਿ ਰਹੇ ਸਨ। ਇਹ ਮਕਾਨ ਸਰੀ ਸਿਟੀ ਹਾਲ ਦੇ ਨੇੜੇ 13390 103ਵੀਂ ਐਵੀਨਿਊ ਵਿਖੇ ਸਥਿਤ ਸੀ। ਮੌਕੇ ’ਤੇ ਗਏ ਇਕ ਫ੍ਰੀਲਾਂਸ ਪੱਤਰਕਾਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਬਹੁਤ ਸਾਰੇ ਲੋਕ ਬੇਘਰ ਹੋ ਗਏ ਹਨ। ਅੱਗ ਬੁਝਾਊ ਅਮਲੇ ਨੇ ਮੌਕੇ ’ਤੇ ਪੁੱਜ ਕੇ 30 ਮਿੰਟਾਂ ਵਿਚ ਅੱਗ ’ਤੇ ਕਾਬੂ ਪਾਇਆ। ਸਰੀ ਆਰਸੀਐਮਪੀ ਨੇ ਅੱਗ ਨੂੰ ਸ਼ੱਕੀ ਦੱਸਿਆ ਹੈ ਅਤੇ ਕਿਹਾ ਕਿ ਇਸ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ। ਸਰੀ ਆਰਸੀਐਮਪੀ ਦੀ ਜਨਰਲ ਇਨਵੈਸਟੀਗੇਸ਼ਨ ਯੂਨਿਟ ਨੇ ਸਰੀ ਫਾਇਰ ਇੰਸਪੈਕਟਰ ਦੇ ਨਾਲ ਮਿਲ ਕੇ ਜਾਂਚ ਕੀਤੀ ਹੈ ਅਤੇ ਅੱਗ ਦੇ ਕਾਰਨ ਨੂੰ ਸ਼ੱਕੀ ਮੰਨਿਆਂ ਹੈ। ਪੁਲਿਸ ਨੇ ਇਸ ਸਬੰਧ ਵਿਚ ਕਿਸੇ ਨੂੰ ਜਾਣਕਾਰੀ ਹੋਣ ’ਤੇ ਉਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।