ਪਰਿਣੀਤੀ-ਦਿਲਜੀਤ ਦੀ ‘ਚਮਕੀਲਾ’ ਨੈੱਟਫਲਿਕਸ ’ਤੇ 12 ਅਪ੍ਰੈਲ ਤੋਂ ਹੋਵੇਗੀ ਰਿਲੀਜ਼

0
16

ਨਵੀਂ ਦਿੱਲੀ-ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਸਟਾਰਰ ਫਿਲਮ ਚਮਕੀਲਾ ਸਿਨੇਮਾਘਰਾਂ ਵਿੱਚ ਨਹੀਂ ਆਵੇਗੀ। ਇਹ ਫਿਲਮ O““ ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ। ਸੋਮਵਾਰ ਨੂੰ, ਨਿਰਮਾਤਾਵਾਂ ਨੇ ਚਮਕੀਲਾ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ। ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਤ ਫਿਲਮ ਚਮਕੀਲਾ ਓਟੀਟੀ ਪਲੇਟਫਾਰਮ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਨੈੱਟਫਲਿਕਸ ਨੇ ਮੋਸ਼ਨ ਪੋਸਟਰ ਦੇ ਨਾਲ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਇਹ ਫਿਲਮ 12 ਅਪ੍ਰੈਲ ਤੋਂ ਓ. ਟੀ. ਟੀ. ’ਤੇ ਸਟ੍ਰੀਮ ਹੋਵੇਗੀ। ਇਸ ਫਿਲਮ ’ਚ ਦਿਲਜੀਤ ਦੋਸਾਂਝ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।