ਕੈਲਗਰੀ ਦਾ ਸਾਬਕਾ ਮੇਅਰ ਨੇਨਸ਼ੀ ਅਲਬਰਟਾ ਐਨਡੀਪੀ ਲੀਡਰਸ਼ਿਪ ਦੀ ਦੌੜ ’ਚ ਸ਼ਾਮਿਲ

0
10

ਐਡਮਿੰਟਨ-ਅਲਬਰਟਾ ਦੀ ਐਨਡੀਪੀ ਲੀਡਰਸ਼ਿਪ ਦੌੜ ਵਿਚ ਸ਼ਾਮਿਲ ਹੋਏ ਕੈਲਗਰੀ ਦੇ ਸਾਬਕਾ ਮੇਅਰ ਨਾਹੀਦ ਨੇਨਸ਼ੀ ਨੇ ਆਪਣੇ ਆਪ ਨੂੰ ਕਮਜ਼ੋਰ ਅਤੇ ਪਾਰਟੀ ਦੀ ਦੁਸ਼ਮਣ ਯੂਸੀਪੀ ਨੂੰ ਖ਼ਤਰਨਾਕ ਆਖਿਆ ਹੈ। ਉਮੀਦਵਾਰੀ ਲਈ ਨਾਮਜ਼ਦਗੀ ਦੀ ਤਾਰੀਕ ਤੋਂ ਚਾਰ ਦਿਨ ਪ ਹਿਲਾਂ ਅਤੇ ਤੁਲਾਨਤਮਿਕ ਤੌਰ ’ਤੇ ਇਕ ਬਾਹਰੀ ਵਿਅਕਤੀ ਵਜੋਂ ਦੌੜ ਵਿਚ ਸ਼ਾਮਿਲ ਹੋਏ ਨੇਨਸ਼ੀ ਨੇ ਕਿਹਾ ਕਿ ਉਸ ਕੋਲ ਦੂਸਰੇ ਐਲਾਨੇ ਆਸਵੰਦ ਉਮੀਦਵਾਰਾਂ ਤੋਂ ਪਿੱਛੇ ਰਹਿਣ ਦਾ ਕਾਫੀ ਆਧਾਰ ਹੈ। ਉਹ ਕੋਈ ਮੋਹਰੀ ਉਮੀਦਵਾਰ ਨਹੀਂ ਅਤੇ ਉਨ੍ਹਾਂ ਨੇ ਇਕ ਵੀ ਮੈਂਬਰਸ਼ਿਪ ਨਹੀਂ ਵੇਚੀ। ਸਾਡੇ ਕੋਲ ਚਾਰ ਬਹੁਤ ਕਾਬਲ ਔਰਤਾਂ ਹਨ ਅਤੇ ਇਕ ਹੋਰ ਵੀ ਦੌੜ ਵਿਚ ਸ਼ਾਮਿਲ ਹੈ। ਉਹ ਕਮਜ਼ੋਰ ਰਹਿਣ ਦਾ ਆਦੀ ਹੈ ਪਰ ਤਿੰਨ ਵਾਰ ਕੈਲਗਰੀ ਦਾ ਮੇਅਰ ਰਹਿ ਚੁੱਕੇ ਨੇਨਸ਼ੀ ਨੇ ਕਿਹਾ ਕਿ ਉਸ ਦਾ ਤਜਰਬਾ ਅਤੇ ਦੂਸਰੀਆਂ ਸਰਕਾਰਾਂ ਨਾਲ ਸਹਿਯੋਗ ਕਰਨ ਦੀ ਕਾਬਲੀਅਤ ਇਹ ਸਾਬਤ ਕਰਦੀ ਹੈ ਕਿ ਉਹ ਇਕ ਯੂਸੀਪੀ ਸਰਕਾਰ ਨੂੰ ਹਰਾਉਣ ਵਾਲੇ ਕੰਮ ਦੇ ਯੋਗ ਹੈ। ਉਨ੍ਹਾਂ ਯੂਸੀਪੀ ਸਰਕਾਰ ਨੂੰ ਅਸਮਰੱਥ ਕਿਹਾ ਹੈ । ਇਹ ਸਰਕਾਰ ਦੀ ਟਰਾਂਸ ਰਾਈਟਸ, ਸਾਇੰਸ ਅਤੇ ਸਿਹਤ ਦੇਖਭਾਲ ਪ੍ਰਤੀ ਨੀਤੀਆਂ ਕਾਰਨ ਇਹ ਸਰਕਾਰ ਅਲਬਰਟਾ ਵਾਸੀਆਂ ਦੀ ਜਿੰਦਗੀ ਲਈ ਖ਼ਤਰਾ ਹੈ। ਸਾਡੀ ਸਰਕਾਰ ਨਾ ਕੇਵਲ ਅਸਮਰੱਥ ਹੈ ਸਗੋਂ ਅਨੈਤਿਕ ਤੇ ਖ਼ਤਰਨਾਕ ਵੀ ਹੈ। ਅਸੀਂ ਪ੍ਰੀਮੀਅਰ ਡੇਨੀਅਲ ਸਮਿਥ ਅਤੇ ਉਨ੍ਹਾਂ ਦੀ ਸਰਕਾਰ ਨੂੰ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦੇ। ਯੂਸੀਪੀ ਦੀ ਓਟਵਾ ਨਾਲ ਲੜਾਈ ਤੋਂ ਇਹ ਪਤਾ ਲਗਦਾ ਹੈ ਕਿ ਪਾਰਟੀ ਅਸਲ ਵਿਚ ਸ਼ਾਸਨ ਕਰਨ ਵਿਚ ਰੁਚੀ ਨਹੀਂ ਰੱਖਦੀ ਸਗੋਂ ਲੜਾਈਆਂ ਕਰਨ ਤੇ ਪੈਸਾ ਬਰਬਾਦ ਕਰਨ ਦੇ ਹੱਕ ਵਿਚ ਹੈ।