ਫੇਸ ਰੋਲਰ ਦੀ ਵਰਤੋਂ ਨਾਲ ਨਹੀਂ ਆਵੇਗਾ ਬੁਢਾਪਾ

0
20

ਚਮੜੀ ਦੀ ਦੇਖਭਾਲ ਲਈ ਅੱਜ-ਕੱਲ੍ਹ ਬਜ਼ਾਰ ਵਿੱਚ ਬਹੁਤ ਸਾਰੇ ਬਿਊਟੀ ਟੂਲ ਉਪਲਬਧ ਹਨ। ਇਹਨਾਂ ਵਿੱਚੋਂ ਇੱਕ ਫੇਸ ਰੋਲਰ ਹੈ। ਚਮਕਦਾਰ ਅਤੇ ਜਵਾਨ ਸਕਿਨ ਲਈ ਇਸ ਦੀ ਵਰਤੋਂ ਕਾਫੀ ਮਸ਼ਹੂਰ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੀ ਵਰਤੋਂ ਚਿਹਰੇ ਦੀ ਚੰਗੀ ਮਸਾਜ ਲਈ ਕੀਤੀ ਜਾਂਦੀ ਹੈ, ਜੋ ਐਂਟੀ-ਏਜਿੰਗ ਫਾਇਦੇ ਪ੍ਰਦਾਨ ਕਰਦੀ ਹੈ। ਇਹ ਤੁਹਾਡੀ ਸਕਿਨ ’ਚ ਖੂਨ ਦਾ ਸੰਚਾਰ ਵਧਾਉਂਦਾ ਹੈ, ਜਿਸ ਨਾਲ ਤੁਸੀਂ ਚਿਹਰੇ ’ਤੇ ਦਾਗ-ਧੱਬੇ ਅਤੇ ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
‘ਫੇਸ ਰੋਲਰ’ ਕੀ ਹੈ?
ਇਹ ਇੱਕ ਸੁੰਦਰਤਾ ਟੂਲ ਹੈ। ਤੁਸੀਂ ਇਸ ਦੀ ਵਰਤੋਂ ਆਪਣੀ ਸਕਿਨ, ਗਰਦਨ ਆਦਿ ਦੀ ਮਾਲਿਸ਼ ਕਰਨ ਲਈ ਕਰ ਸਕਦੇ ਹੋ। ਇਸ ਦੀ ਵਰਤੋਂ ਨਾਲ ਉਸ ਖੇਤਰ ‘ਚ ਖੂਨ ਦਾ ਵਹਾਅ ਵਧਦਾ ਹੈ। ਫਾਈਨ ਲਾਈਨਾਂ ਦੀ ਸਮੱਸਿਆ ਹੋਵੇ ਜਾਂ ਮੁਹਾਸੇ, ਇਹ ਚਮੜੀ ਨੂੰ ਹਰ ਤਰ੍ਹਾਂ ਦੇ ਫਾਇਦੇ ਪ੍ਰਦਾਨ ਕਰਦਾ ਹੈ। ਹਰ ਸਕਿਨ ਦੇ ਲੋਕ ਇਸ ਨੂੰ ਆਰਾਮ ਨਾਲ ਵਰਤ ਸਕਦੇ ਹਨ।
ਫੇਸ ਰੋਲਰ ਦੀ ਵਰਤੋਂ ਕਿਵੇਂ ਕਰੀਏ?
J ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਨੂੰ ਕੁਝ ਦੇਰ ਠੰਢੇ ਪਾਣੀ ‘ਚ ਰੱਖਣਾ ਚਾਹੀਦਾ ਹੈ। J ਇਸ ਤੋਂ ਬਾਅਦ ਚਿਹਰੇ ‘ਤੇ ਕੋਈ ਵੀ ਫੇਸ਼ੀਅਲ ਆਇਲ, ਕਰੀਮ ਜਾਂ ਸੀਰਮ ਲਗਾਓ ਅਤੇ ਗਰਦਨ ਤੋਂ ਉੱਪਰ ਵੱਲ ਰੋਲਰ ਨਾਲ ਮਾਲਿਸ਼ ਕਰੋ। J ਚਿਹਰੇ ‘ਤੇ ਉੱਪਰ ਦੀ ਦਿਸ਼ਾ ‘ਚ ਇਸ ਦੀ ਵਰਤੋਂ ਕਰਨ ਨਾਲ ਝੁਰੜੀਆਂ ਤੋਂ ਛੁਟਕਾਰਾ ਮਿਲਦਾ ਹੈ। J ਮੱਥੇ ‘ਤੇ ਲੱਗੀਆਂ ਬਰੀਕ ਰੇਖਾਵਾਂ ਨੂੰ ਦੂਰ ਕਰਨ ਲਈ ਰੋਜ਼ਾਨਾ 5 ਮਿੰਟ ਤੱਕ ਇਸ ਦੀ ਵਰਤੋਂ ਮੱਥੇ ‘ਤੇ ਕਰੋ। J ਜੇਕਰ ਤੁਸੀਂ ਇਸਨੂੰ ਅੱਖਾਂ ਲਈ ਵਰਤਣਾ ਚਾਹੁੰਦੇ ਹੋ ਤਾਂ ਇੱਕ ਛੋਟਾ ਰੋਲਰ ਲਓ।
ਫੇਸ ਰੋਲਰ ਦੇ ਫਾਇਦੇ
J ਚਿਹਰੇ ਦੀ ਸੋਜ ਨੂੰ ਦੂਰ ਕਰਦਾ ਹੈ। J ਖੂਨ ਦੀਆਂ ਨਾੜੀਆਂ ਵਿੱਚ ਖੂਨ ਦਾ ਪ੍ਰਵਾਹ ਵਧਾਉਂਦਾ ਹੈ। ਚਮੜੀ ਨੂੰ ਮੁਲਾਇਮ ਬਣਾਉਂਦਾ ਹੈ। J ਇਹ ਸਾਈਨਸ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ। J ਚਮੜੀ ਨੂੰ ਕੱਸਦਾ ਹੈ। J ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ।