ਲੱਤਾਂ ਵਿਚ ਦਰਦ ਕੋਈ ਮਾਮੂਲੀ ਗੱਲ ਨਹੀਂ

0
27

ਵਰਿੰਦਰ ਕੌਰ

ਕੀ ਥੋੜ੍ਹਾ ਜਿਹਾ ਤੁਰਨ ਨਾਲ ਹੀ ਤੁਹਾਡੇ ਪੈਰ ਦਰਦ ਹੋਣ ਲਗਦੇ ਹਨ? ਕੀ ਕਦੇ-ਕਦੇ ਉਹ ਸੁੰਨ, ਛੰਢੇ ਜਾਂ ਬੇਜਾਨ ਜਿਹੇ ਹੋ ਜਾਂਦੇ ਹਨ? ਜੇ ਤੁਹਾਨੂੰ ਇਹ ਸਭ ਹੁਨੰਦਾ ਹੈ ਤਾਂ ਸ਼ਾਇਦ ਤੁਹਾਨੂੰ ‘ਪੇਰੀਫੇਰਲ ਆਰਟੀਰੀਅਲ ਡਿਜੀਜ’ ਭਾਵ ‘ਪੈਡ’ ਹੈ। ਇਸ ਦਾ ਸੌਖਾ ਅਰਥ ਹੈ ਕਿ ਤੁਹਾਡੀਆਂ ਲੱਤਾਂ ਦੀਆਂ ਧਮਣੀਆਂ ਸੁੰਗੜ ਗਈਆਂ ਹਨ ਅਤੇ ਉਨ੍ਹਾਂ ਵਿਚ ਰੁਕਾਵਟ ਦੀ ਵਜ੍ਹਾ ਕਾਰਨ ਖੂਨ ਦਾ ਵਹਾਅ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਜੇ ਤੁਸੀਂ ਇਸ ਤਰ੍ਹਾਂ ਦੇ ਦਰਦ ਨੂੰ ਨਜ਼ਰਅੰਦਾਜ਼ ਕਰਦੇ ਹੋ ਅਤੇ ਇਸ ਦਾ ਇਲਾਜ ਨਹੀਂ ਕਰਵਾਉਂਦੇ ਤਾਂ ਹੋ ਸਕਦਾ ਹੈ ਭਵਿੱਖ ਵਿਚ ਤੁਹਾਨੂੰ ਵਧੇਰੇ ਪੀੜ੍ਹਾ ਝੱਲਣੀ ਪਵੇ। ਲੱਤਾਂ ਤੱਕ ਸਹੀ ਢੰਗ ਨਾਲ ਖੂਨ ਨਾ ਪਹੁੰਚਣ ਅਤੇ ਸਹੀ ਵਹਾਅ ਨਾ ਹੋਣ ਕਾਰਨ, ਹੋ ਸਕਦਾ ਹੈ ਕਿ ਤੁਹਾਨੂੰ ਗੈਂਗਰੀਨ ਹੋ ਜਾਏ। ਜੇ ਤੁਹਾਡੇ ਪੈਰਾਂ ਦੀਆਂ ਧਮਣੀਆਂ ਰੁਕੀਆਂ ਹੋਈਆਂ ਹਨਤਾਂ ਇਸ ਦਾ ਸਰੀਰ ਦੇ ਦੂਜੇ ਹਿੱਸਿਆਂ ’ਤੇ ਵੀ ਅਸਰ ਪਏਗਾ ਜਿਸ ਨਾਲ ਕਦੇ-ਕਦੇ ਤੁਹਾਡੇ ਦਿਲ ਦੇ ਆਲੇ-ਦੁਆਲੇ ਦੀਆਂ ਧਮਣੀਆਂ ਅਤੇ ਦਿਮਾਗ ਦੇ ਆਲੇ-ਦੁਆਲੇ ਦੀਆਂ ਧਮਣੀਆਂ ਵਿਚ ਰੁਕਾਵਟ ਆ ਸਕਦੀ ਹੈ ਅਤੇ ਇਸ ਨਾਲ ਤੁਹਾਨੂੰ ਦਿਲ ਦੇ ਦੌਰੇ ਦਾ ਖਤਰਾ ਵੱਧ ਸਕਦਾ ਹੈ। ਮਾਹਿਰਾਂ ਅਨੁਸਾਰ ਆਮ ਤੌਰ ’ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ‘ਪੈਡ’ ਦੀ ਬਿਮਾਰੀ ਹੈ। ਉਹ ਸੋਚਦੇ ਹਨ ਕਿ ਉਨ੍ਹਾਂ ਦੇ ਪੈਰਾਂ ਵਿਚ ਦਰਦ ਸਿਰਫ਼ ਭਾਰ ਵਧਣ ਕਾਰਨ ਜਾਂ ਫਿਰ ਵਡੇਰੀ ਉਮਰ ਕਾਰਨ ਹੀ ਹੈ। ਡਾਕਟਰਾਂ ਅਨੁਸਾਰ ਇਸ ਬਿਮਾਰੀ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ ਅਤੇ ਜਿੰਨੀ ਛੇਤੀ ਇਸ ਬਾਰੇ ਜਾਣਕਾਰੀ ਹਾਸਿਲ ਹੋ ਸਕੇ, ਓਨਾ ਲਾਭਦਾਇਕ ਹੈ। ਸਭ ਤੋਂ ਪਹਿਲਾਂ ਇਸ ਨੂੰ ਰੋਕਣ ਲਈ ਤੁਹਾਨੂੰ ਨਸ਼ਾ ਛੱਡਣਾ ਪਵੇਗਾ। ਅਜਿਹੀ ਹਾਲਤ ਵਿਚ ਸੈਰ ਬਹੁਤ ਜ਼ਰੂਰੀ ਹੈ। ਘੱਟੋ-ਘੱਟ ਇਕ ਕਿੋਲਮੀਟਰ ਚੱਲਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਪੈਰਾਂ ਦੀਆਂ ਧਮਣੀਆਂ ਵਿਚ ਖੂਨ ਦਾ ਵਹਾਅ ਠੀਕ ਤਰ੍ਹਾਂ ਹੋਵੇਗਾ। ਕਦੇ-ਕਦੇ ਡਾਕਟਰ ਦੀ ਸਲਾਹ ਨਾਲ ਜੇ ਤੁਸੀਂ ਐਸਪੀਰਿਨ ਵੀ ਲੈਂਦੇ ਹੋ ਤਾਂ ਉਹ ਖੂਨ ਨੂੰ ਪਤਲਾ ਕਰਨ ਅਤੇ ਖੂਨ ਦੇ ਵਹਾਅ ਵਿਚ ਮਦਦ ਕਰਦੀ ਹੈ ਪਰ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਪੈਰਾਂ ਵਿਚ ਦਰਦ, ਉਨ੍ਹਾਂ ਦੇ ਸੁੰਨ ਹੋ ਜਾਣ ਦੀ ਸ਼ਿਕਾਇਤ ਜਾਂ ਫਿਰ ਪੈਰਾਂ ਦੇ ਠੰਢਾ ਹੋਣ ਨੂੰ ਨਜ਼ਰਅੰਦਾਜ ਨਹੀਂ ਕਰੋਗੇ। ਇਸ ਸਬੰਧੀ ਡਾਕਟਰ ਦੀ ਸਲਾਹ ਬਹੁਤ ਜ਼ਰੂਰੀ ਹੈ।

ਯੋਗਾ ਕਰਨ ਲੱਗੇ ਰੱਖੋ ਧਿਆਨ!

ਕਈ ਵਾਰ ਯੋਗ ਅਭਿਆਸੀਆਂ ਨੂੰ ਯੋਗ ਦੇ ਪੂਰਣ ਲਾਭ ਪ੍ਰਾਪਤ ਨਹੀਂ ਹੁੰਦੇ। ਯੋਗ ਦੇ ਪੂਰਨ ਲਾਭ ਲੈਮ ਲਈ ਕੁੱਝ ਸਾਵਧਾਨੀਆਂ ਦਾ ਧਿਆਨ ਜ਼ਰੂਰ ਹੀ ਰੱਖਣਾ ਚਾਹੀਦਾ ਹੈ।

      ਯੋਗ ਕਰਨ ਲਈ ਕਿਸੇ ਵੀ ਆਸਨ ਦਾ ਪ੍ਰਯੋਗ ਜ਼ਰੂਰ ਕਰੋ। ਇਹ ਕੋਈ ਚਟਾਈ, ਦਰੀ ਜਾਂ ਯੋਗ ਮੈਟ ਹੋ ਸਕਦਾ ਹੈ। ਕਿਸੇ ਹੋਰ ਯੋਗ ਅਭਿਆਸੀ ਦੇ ਮੈਟ/ਆਸਨ ਨੂੰ ਪ੍ਰਯੋਗ ਕਰਨ ਤੋਂ ਬੱਚੋ ਇਸ ਨਾਲ ਸਕਰਮਣ ਹੋ ਸਕਦਾ ਹੈ ਜਿਵੇਂ ਕਿ ਵਾਇਰਲ, ਬੈਕਟੀਰੀਅਲ ਜਾਂ ਕਰੋਟਮ ਇਨਫੈਕਸ਼ਨ ਆਦਿ।

       ਯੋਗ ਲਈ ਸਵੇਰ ਦਾ ਸਮਾਂ ਜ਼ਿਆਦਾ ਲਾਭਦਾਇਕ ਹੁੰਦਾ ਹੈ ਕਿਉਂਕਿ ਉਸ ਸਮੇਂ ਵਾਤਾਵਰਣ ਵਿਚ ਤਾਜ਼ਗੀ, ਸ਼ੁੱਧੀ ਅਤੇ ਸ਼ਾਂਤੀ ਹੁੰਦੀ ਹੈ। ਉਸ ਸਮੇਂ ਪੇਟ ਵੀ ਰਾਤ ਦੇ ਖਾਣ ਤੋਂ ਬਾਅਦ ਪੂਰੀ ਤਰ੍ਹਾਂ ਖਾਲੀ ਹੁੰਦਾ ਹੈ।

      ਯੋਗ ਨੂੰ ਖਾਲੀ ਪੇਟ ਹੀ ਕਰੋ। ਜੇਕਰ ਸ਼ਾਮ ਨੂੰ ਯੋਗ ਕਰਨਾ ਹੋਵੇ ਤਾਂ ਦੁਪਹਿਰ ਦੇ ਖਾਣੇ ਤੋਂ 4 ਘੰਟੇ ਦਾ ਅੰਤਰਾਲ ਨਾਲ ਹੀ ਕਰੋ।

       ਯੋਗ ਲਈ ਠੀਕ ਜਗ੍ਹਾ ਦਾ ਚੁਣਾਵ ਕਰੋ। ਜਗ੍ਹਾ ਸ਼ਾਂਤ ਅਤੇ ਸ਼ੁੱਧ ਹੋਣੀ ਚਾਹੀਦੀ ਹੈ, ਜਗ੍ਹਾ ਉੱਚੀ ਨੀਵੀਂ ਨਹੀਂ ਹੋਣੀ ਚਾਹੀਦੀ, ਅਜਿਹਾ ਹੋਣ ਤੇ ਸੱਟ ਲੱਗਣ ਦਾ ਖਤਰਾ ਰਹਿੰਦਾ ਹੈ। ਜਗ੍ਹਾ ਇਹੋ ਜਿਹੀ ਹੋਵੇ ਜਿੱਥੇ ਮੱਛਰ ਅਤੇ ਮੱਖੀਆਂ ਨਾ ਹੋਣ ਕਿਉਂਕਿ ਮੱਛਰ ਨਾਲ ਡੇਂਗੂ, ਮਲੇਰੀਆ ਆਦਿ ਹੋਣ ਦਾ ਡਰ ਰਹਿੰਦਾ ਹੈ। ਘਰ ਵਿਚ ਇਹੋ ਜਿਹੀ ਜਗ੍ਹਾ ਨਾਲ ਚੁਣੋ ਜਿੱਥੇ ਮੋਬਾਈਲ/ਫ਼ੋਨ ਦੀ ਘੰਟੀ ਵਜੇ, ਕੁਕਰ ਦੀ ਸੀਟੀ ਵਜੇ ਜਾਂ ਦਰਵਾਜੇ ਦੀ ਘੰਟੀ ਬਾਰ-ਬਾਰ ਵਜ ਕੇ ਯੋਗ ਅਭਿਆਸੀ ਦਾ ਚਿੱਤ ਯੋਗ ਵਿਚ ਨਾ ਲੱਗੇ।

      ਯੋਗ ਅਭਿਆਸ ਨਹਾ ਕੇ ਕੀਤਾ ਜਾਵੇ ਤਾਂ ਜ਼ਿਆਦਾ ਲਾਭਕਾਰੀ ਹੁੰਦਾ ਹੈ।

      ਯੋਗ ਅਭਿਆਸ ਸਮੇਂ ਤੰਗ ਕੱਪੜੇ ਨਾ ਪਾਓ ਜਿਵੇਂ ਕਿ ਜੀਨਸ ਆਦਿ। ਯੋਗ ਅਭਿਆਸ ਖੁੱਲ੍ਹੇ ਕੱਪੜੇ ਪਾ ਕੇ ਹੀ ਕਰੋ।

      ਰੋਗ ਵਿਸ਼ੇਸ਼ ਹੋਣ ਤੇ ਯੋਗ ਅਭਿਆਸੀ ਨੂੰ ਯੋਗ ਪ੍ਰਸ਼ੀਕਸ਼ਕ ਜਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਪ੍ਰੈੱਗਨੈਂਸੀ, ਮਾਂਹਵਾਰੀ, ਕਿਸੇ ਓਪਰੇਸ਼ਨ ਹੋਣ ਤੇ ਯੋਗ ਆਸਨ ਡਾਕਟਰੀ ਸਲਾਹ ਲੈ ਕੇ ਹੀ ਕਰਨੇ ਚਾਹੀਦੇ ਹਨ।