ਨਿੱਕੀਆਂ ਨਿੱਕੀਆਂ ਪਰ ਕੰਮ ਦੀਆਂ ਗੱਲਾਂ…

0
29

        ਕੁਝ ਸਮਾਂ ਪਹਿਲਾਂ ਆਲੂ ਚੀਰਨ ਨਾਲ ਆਲੂ ਕਾਲੇ ਹੋ ਜਾਂਦੇ ਹਨ। ਜੇ ਆਲੂ ਪਹਿਲਾਂ ਚੀਰ ਕੇ ਰੱਖਣੇ ਹੋਣ ਤਾਂ ਚੀਰੇ ਹੋਏ ਆਲੂਆਂ ’ਤੇ ਫਟਕੜੀ ਪਾਣੀ ਪਾ ਦਿਓ। ਆਲੂ ਕਾਲੇ ਨਹੀਂ ਹੋਣਗੇ।

        ਕੜ੍ਹੀ ਬਣਾਉਂਦੇ ਸਮੇਂ ਦਹੀਂ, ਬੇਸਣ ਘੋਲ ਵਿਚ ਪਾਉਣ ਤੋਂ ਪਹਿਲਾਂ ਪਾਣੀ ਪਾ ਦਿਓ। ਫਿਰ ਉਸ ਘੋਲ ਨੂੰ ਪਾਓ, ਕੜ੍ਹੀ ਫਟੇਗੀ ਨਹੀਂ।

       ਚੌਲ ਬਣਾਉਂਦੇ ਸਮੇਂ ਪਾਣੀ ਕੱਢੋ ਨਾ, ਉਸ ਵਾਸਤੇ ਚੌਲਾਂ ਵਿਚ ਇਕ ਚਮਚ ਘਿਓ ਪਾ ਦਿਓ। ਚੌਲ ਉਬਲ ਕੇ ਹੇਠਾਂ ਨਹੀਂ ਨਿਕਲਣਗੇ।

       ਟਮਾਟਰ ਦੀ ਚਟਣੀ ਬਣਾਉਂਦੇ ਸਮੇਂ ਉਸ ਵਿਚ ਨਮਕ ਉੱਪਰ ਨਾ ਪਾਓ। ਨਮਕ ਹੇਠਾਂ ਉਤਾਰ ਕੇ ਪਾਓ। ਟਮਾਟਰ ਦਾ ਰੰਗ ਜਿਉਂ ਦਾ ਤਿਉਂ ਬਣਿਆ ਰਹੇਗਾ।

       ਚੂਨੇ ਦੇ ਪਾਣੀ ਵਿਚ ਆਂਡੇ ਰੱਖਣ ਨਾਲ ਆਂਡੇ ਜ਼ਿਆਦਾ ਦਿਨ ਤੱਕ ਰੱਖੇ ਜਾ ਸਕਦੇ ਹਨ।

        ਡੋਸਾ ਜਾਂ ਪਕੌੜੀ ਤਲਦੇ ਸਮੇਂ ਘੋਲ ਵਿਚ ਮੂੰਗੀ ਦੀ ਦਾਲ ਦੀਆਂ ਛਿੱਲਾਂ ਦਾ ਪਾਊਡਰ ਮਿਲਾ ਦਿਓ। ਡੋਸਾ ਜਾਂ ਪਕੌੜੇ ਕੁਰਕੁਰੇ ਬਣਨਗੇ।

        ਆਟਾ ਗੁੰਨ੍ਹਦੇ ਸਮੇਂ ਪਤਲਾ ਹੋ ਗਿਆ ਹੋਵੇ ਤਾਂ­­­ ਪੇੜਾ ਤੋੜਨ ਤੋਂ ਪਹਿਲਾਂ ਹੱਥ ’ਤੇ ਤੇਲ ਲਗਾ ਲਓ, ਫਿਰ ਪੇੜਾ ਤੋੜੋ, ਰੋਟੀ ਅਸਾਨੀ ਨਾਲ ਵੇਲ ਹੋਵੇਗੀ।

       ਖਮੀਰ ਛੇਤੀ ਉਠਾਉਣ ਲਈ ਉਸ ਚੀਜ਼ ਵਿਚ ਮੱਠਾ ਜਾਂ ਦਹੀਂ ਪਾ ਦਿਓ। ਖਮੀਰ ਛੇਤੀ ਉੱਠੇਗਾ।

        ਆਲੂ ਦੇ ਪਰਾਉਂਠੇ ਬਣਾਉਂਦੇ ਸਮੇਂ ਹਿੰਗ ਪਾਣੀ ਵਿਚ ਘੋਲ ਕੇ ਆਲੂ ਦੀ ਪੀਠੀ ਵਿਚ ਮਿਲਾ ਦਿਓ। ਪਰਾਉਂਠੇ ਅਸਾਨੀ ਨਾਲ ਹਜ਼ਮ ਹੋਣਗੇ।

       ਚੀਰੀ ਹੋਈ ਅਰਬੀ ਨੂੰ ਹਲਦੀ ਪਾਊਡਰ ਦੇ ਪਾਣੀ ਵਿਚ ਰੱਖਣ ਨਾਲ ਅਰਬੀ ਕਾਲੀ ਨਹੀਂ ਹੋਵੇਗੀ।

        ਭੋਜਨ ਵਿਚ ਖਾਣ ਵਾਲੇ ਸੋਢੇ ਦੀ ਵਰਤੋਂ ਘੱਟ ਹੀ ਕਰੋ। ਖਾਣ ਵਾਲੇ ਸੋਢੇ ਦੀ ਵਰਤੋਂ ਸਾਡੇ ਸਿਹਤ ਲਈ ਨੁਕਸਾਨਦਾਇਕ ਹੈ।

        ਸਰਦੀ ਦੇ ਮੌਸਮ ਵਿਚ ਟਮਾਟਰ ਪਾਣੀ ਵਿਚ ਰੱਖ ਦਿਓ। ਟਮਾਟਰ ਜਿਵੇਂ ਤੁਸੀਂ ਰੱਖੇ ਸੀ, ਉਵੇਂ ਹੀ ਬਣੇ ਰਹਿਣਗੇ। & ਹਰੀਆਂ ਮਿਰਚਾਂ ਦੀ ਡੰਡੀ ਤੋੜ ਦਿਓ, ਹਰੀਆਂ ਮਿਰਚਾਂ ਛੇਤੀ ਨਹੀਂ ਮੁਰਝਾਉਣੀਆਂ। ਅਜ਼ਵਾਇਣ ਦੇ ਪੱਤੇ ਸੁਕਾ ਕੇ ਉਸ ਦਾ ਪਾਊਡਰ ਸਲਾਦ ਵਿਚ ਪਾ ਕੇ ਖਾਓ। ਸਲਾਦ ਸਵਾਦੀ ਲੱਗੇਗਾ।