ਕਿਆਰਾ ਨੇ ਆਪਣੇ ਪਤੀ ਸਿਧਾਰਥ ਨੂੰ ਖਾਸ ਅੰਦਾਜ਼ ’ਚ ਦਿੱਤੀ ਜਨਮ ਦਿਨ ਦੀ ਵਧਾਈ

0
29

ਮੁੰਬਈ-ਬੌਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਦਾ ਅੱਜ ਜਨਮ ਦਿਨ ਹੈ ਤੇ ਉਸ ਦੀ ਪਤਨੀ ਤੇ ਅਦਾਕਾਰਾ ਕਿਆਰਾ ਅਡਵਾਨੀ ਨੇ ਆਪਣੇ ਨੂੰ ਖਾਸ ਅੰਦਾਜ਼ ਵਿੱਚ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਕਿਆਰਾ ਨੇ ਇੰਸਟਾਗ੍ਰਾਮ ‘ਤੇ ਅਦਾਕਾਰ ਦੇ ਜਨਮ ਦਿਨ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਸ ਨੇ ਇੰਸਟਾਗ੍ਰਾਮ ਸਟੋਰੀ ਵਿਚ ਇਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ, ‘ਜਨਮ ਦਿਨ ਮੁਬਾਰਕ ਪਿਆਰੇ।‘ ਇਸ ਦੇ ਨਾਲ ਹੀ ਉਸ ਨੇ ਦਿਲ ਵਾਲਾ ਇਮੋਜੀ ਵੀ ਸਾਂਝਾ ਕੀਤਾ। ਇਸ ਵੀਡੀਓ ਵਿੱਚ ਸਿਧਾਰਥ ਨੇ ਰੰਗਦਾਰ ਟੀ-ਸ਼ਰਟ ਪਾਈ ਹੋਈ ਹੈ ਜਦਕਿ ਕਿਆਰਾ ਕਾਲੇ ਡੀਪ-ਨੈੱਕ ਡਰੈੱਸ ਵਿੱਚ ਖਾਸੀ ਫਬ ਰਹੀ ਹੈ। ਇਸ ਵੀਡੀਓ ਕਲਿੱਪ ਵਿੱਚ ਦੋਵੇਂ ਇਕ ਦੂਜੇ ਦੇ ਨਜ਼ਦੀਕ ਦਿਖਾਈ ਦੇ ਰਹੇ ਹਨ ਅਤੇ ਸਿਧਾਰਥ ਆਪਣੇ ਜਨਮ ਦਿਨ ਦਾ ਕੇਕ ਖਾ ਰਿਹਾ ਹੈ। ਦੱਸਣਾ ਬਣਦਾ ਹੈ ਕਿ ਸਿਧਾਰਥ ਅਤੇ ਕਿਆਰਾ ਦਾ ਵਿਆਹ 7 ਫਰਵਰੀ, 2023 ਨੂੰ ਰਾਜਸਥਾਨ ਦੇ ਸੂਰਿਆਗੜ੍ਹ ਪੈਲੇਸ ਵਿੱਚ ਹੋਇਆ ਸੀ। ਇਸ ਤੋਂ ਪਹਿਲਾਂ ਦੋਵਾਂ ਨੂੰ ਫਿਲਮ ‘ਸ਼ੇਰਸ਼ਾਹ‘ ਦੀ ਸ਼ੂਟਿੰਗ ਦੌਰਾਨ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ।