ਅਵਿਕਾ ਵੱਲੋਂ ਵਿਕਰਮ ਭੱਟ ਦੀ ਫਿਲਮ ‘ਬਲੱਡੀ ਇਸ਼ਕ’ ਦੀ ਸ਼ੂਟਿੰਗ ਸ਼ੁਰੂ

0
31

ਮੁੰਬਈ: ‘ਬਾਲਿਕਾ ਵਧੂ‘ ਤੇ ‘1920: ਹਾਰਰਜ਼ ਆਫ ਦਿ ਹਾਰਟ‘ ਰਾਹੀਂ ਪਛਾਣ ਬਣਾ ਚੁੱਕੀ ਅਦਾਕਾਰਾ ਅਵਿਕਾ ਗੌਰ ਜਲਦੀ ਹੀ ਵਿਕਰਮ ਭੱਟ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ‘ਬਲੱਡੀ ਇਸ਼ਕ’ ਵਿਚ ਨਜ਼ਰ ਆਵੇਗੀ। ਇਸ ਫਿਲਮ ਦੀ ਕਹਾਣੀ ਮਹੇਸ਼ ਭੱਟ ਨੇ ਲਿਖੀ ਹੈ। ਅਵਿਕਾ ਨੇ ਇਸ ਤੋਂ ਪਹਿਲਾਂ ਫਿਲਮ ‘1920: ਹਾਰਰਜ਼ ਆਫ ਦਿ ਹਾਰਟ‘ ਵਿਚ ਵੀ ਭੱਟ ਪਰਿਵਾਰ ਨਾਲ ਕੰਮ ਕੀਤਾ ਸੀ। ਅਵਿਕਾ ਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਸ ਨੇ ਕਿਹਾ,‘ਮੈਂ ਵਿਕਰਮ ਭੱਟ ਤੇ ਮਹੇਸ਼ ਭੱਟ ਨਾਲ ਆਪਣੇ ਦੂਜੇ ਪ੍ਰਾਜੈਕਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਸ ਫਿਲਮ ਦੀ ਕਹਾਣੀ ਲਿਖਣ ਦਾ ਕੰਮ ਮਹੇਸ਼ ਜੀ ਕਰ ਰਹੇ ਹਨ ਅਤੇ ਵਿਕਰਮ ਜੀ ਇਸ ਵਾਰ ਨਿਰਦੇਸ਼ਨ ਕਰ ਰਹੇ ਹਨ। ਇਸ ਵਾਰ ਵਿਕਰਮ ਭੱਟ ਨਾਲ ਕੰਮ ਕਰਨਾ ਹੋਰ ਵੀ ਰੋਮਾਂਚਕ ਹੈ। ਮੈਂ ਫਿਲਮ ਨਿਰਮਾਣ ਵਿੱਚ ਉਨ੍ਹਾਂ ਦੇ ਤਜਰਬੇ ਤੋਂ ਸਿੱਖਣ ਲਈ ਉਤਸੁਕ ਹਾਂ। ਫਿਲਮ ਦੀ ਕਹਾਣੀ ਅਤੇ ਪੂਰੀ ਫਿਲਮ ਦੀ ਨਿਰਮਾਣ ਪ੍ਰਕਿਰਿਆ ਸ਼ਾਨਦਾਰ ਹੈ। ਮੈਂ ਫਿਲਹਾਲ ਆਪਣੇ ਕਿਰਦਾਰ ਬਾਰੇ ਜ਼ਿਆਦਾ ਖੁਲਾਸਾ ਨਹੀਂ ਕਰ ਸਕਦੀ ਪਰ ਸਾਰਾ ਤਜਰਬਾ ਸ਼ਾਨਦਾਰ ਰਿਹਾ ਹੈ।‘ ਦੱਸਣਾ ਬਣਦਾ ਹੈ ਕਿ ਅਵਿਕਾ ਦੀਆਂ ਹੋਰ ਹਿੰਦੀ ਤੇ ਤੇਲਗੂ ਫਿਲਮਾਂ ਵੀ ਆਉਣ ਵਾਲੇ ਸਮੇਂ ਰਿਲੀਜ਼ ਹੋਣਗੀਆਂ।