ਸੜਕ ਰਾਹੀਂ ਸਫ਼ਰ ਕਰਨਾ ਪਸੰਦ ਨਹੀਂ-ਪਰਿਨੀਤੀ ਚੋਪੜਾ

0
41

ਮੁੰਬਈ-ਫਿਲਮ ਅਦਾਕਾਰਾ ਪਰਿਨੀਤੀ ਚੋਪੜਾ ਨੇ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰਾਮ ‘ਤੇ ਸੜਕ ‘ਤੇ ਜਾਂਦੀ ਦੀ ਆਪਣੀ ਇੱਕ ਸੈਲਫ਼ੀ ਸਾਂਝੀ ਕਰਦਿਆਂ ਖੁਲਾਸਾ ਕੀਤਾ ਹੈ ਕਿ ਉਸ ਨੂੰ ਸੜਕ ਰਾਹੀਂ ਸਫ਼ਰ ਕਰਨਾ ਪਸੰਦ ਨਹੀਂ ਹੈ ਬਲਕਿ ਉਹ ਸੜਕੀ ਸਫ਼ਰ ਨੂੰ ਨਫ਼ਰਤ ਕਰਦੀ ਹੈ। ਉਸ ਨੇ ਇੰਸਟਾਗ੍ਰਾਮ ‘ਤੇ ਆਪਣੇ ਚਾਹੁਣ ਵਾਲਿਆਂ ਲਈ ਇਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਉਹ ਸਫੈਦ ਰੰਗ ਦੀ ਪ੍ਰਿੰਟਿਡ ਓਵਰਸਾਈਜ਼ ਟੀ-ਸ਼ਰਟ ਅਤੇ ਕਾਲੇ ਰੰਗ ਦੀ ਸਕਰਟ ਵਿੱਚ ਦਿਖਾਈ ਦੇ ਰਹੀ ਹੈ। ਜਿਵੇਂ ਹੀ ਇਹ ਤਸਵੀਰ ਡਾਊਨਲੋਡ ਹੋਈ, ਉਸ ਦੇ ਚਾਹੁਣ ਵਾਲਿਆਂ ਨੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਦਾਕਾਰਾ ਦੀ ਅਗਲੀ ਆਉਣ ਵਾਲੀ ਫ਼ਿਲਮ ‘ਚਮਕੀਲਾ‘ ਹੈ। ਪਰਿਨੀਤੀ ਨੇ ਹਾਲ ਵਿੱਚ ਹੀ ਵਿੱਚ ਖੁਲਾਸਾ ਕੀਤਾ ਸੀ ਕਿ ਇਮਤਿਆਜ਼ ਅਲੀ ਦੀ ਇਸ ਫ਼ਿਲਮ ਦੌਰਾਨ ਉਸ ਨੇ ਪਿਛਲੇ ਸਾਲ ਛੇ ਮਹੀਨੇ ਏ.ਆਰ. ਰਹਿਮਾਨ ਦੇ ਸਟੂਡੀਓ ਵਿੱਚ ਗੀਤ ਸੁਣਨ ਅਤੇ ਜੰਕ ਫੂਡ ਖਾਣ ਵਿੱਚ ਬਿਤਾਏ ਤਾਂ ਜੋ ਉਹ ਫ਼ਿਲਮ ਲਈ 15 ਕਿਲੋ ਭਾਰ ਵਧਾ ਸਕੇ। ਉਸ ਨੇ ਦੱਸਿਆ ਕਿ ਇਹ ਫ਼ਿਲਮ ਬਣਨ ਮਗਰੋਂ ਉਹ ਪਹਿਲਾਂ ਵਰਗੀ ਦਿਸਣ ਲਈ ਹੁਣ ਜਿਮ ਵਿੱਚ ਕਸਰਤ ਕਰਦੀ ਹੈ। ਉਸ ਨੇ ਕਿਹਾ ਕਿ ਫ਼ਿਲਮ ਚਮਕੀਲਾ ਵਿੱਚ ਦਿਲਜੀਤ ਦੁਸਾਂਝ ਨੇ ਮੁੱਖ ਭੂਮਿਕਾ ਨਿਭਾਈ ਹੈ।